For the best experience, open
https://m.punjabitribuneonline.com
on your mobile browser.
Advertisement

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਹੋਲੀ ਮਨਾਈ

07:54 AM Mar 24, 2024 IST
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਹੋਲੀ ਮਨਾਈ
ਪ੍ਰਿੰਸੀਪਲ ਮੈਜਿਸਟਰੇਟ ਹਿਮਾਂਸ਼ੂ ਅਰੋੜਾ ਬੱਚੀਆਂ ਨੂੰ ਤੋਹਫ਼ੇ ਦਿੰਦੇ ਹੋਏ। -ਫੋਟੋ: ਸੱਗੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 23 ਮਾਰਚ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤਹਿਤ ਚੱਲ ਰਹੇ ਸਹਿਯੋਗ (ਹਾਫ ਵੇਅ ਹੋਮ) ਨਾਰੀ ਨਿਕੇਤਨ ਕੰਪਲੈਕਸ ਅੰਮ੍ਰਿਤਸਰ ਵਿੱਚ ਰਹਿ ਰਹੀਆਂ ਵਿਸ਼ੇਸ਼ ਜ਼ਰੂਰਤਾਂ ਵਾਲੀਆਂ ਬੱਚੀਆਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਸੰਸਥਾ ਵਿੱਚ ਰਹਿ ਰਹੀਆਂ ਸਹਿਵਾਸਣਾਂ ਨੇ ਆਪਣੇ ਹੱਥੀਂ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਪ੍ਰਿੰਸੀਪਲ ਮੈਜਿਸਟਰੇਟ ਹਿਮਾਂਸ਼ੂ ਅਰੋੜਾ ਜੁਵੇਨਾਇਲ ਜਸਟਿਸ ਬੋਰਡ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਅਫ਼ਸਰ ਮੀਨਾ ਦੇਵੀ, ਮੈਂਬਰ ਜੇ.ਜੇ.ਬੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ. ਲੋਕਲ ਡੋਨਰਜ਼, ਸਟਾਫ਼ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ, ਮੈਂਬਰ ਜੈਸ਼ੀ ਮਾਨ ਸਕੂਲ, ਸੁਪਰਡੈਂਟ ਹੋਮ ਸਵਿਤਾ ਰਾਣੀ ਅਤੇ ਸ੍ਰੀਮਤੀ ਰਜਿੰਦਰ ਕੌਰ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×