For the best experience, open
https://m.punjabitribuneonline.com
on your mobile browser.
Advertisement

ਬੀਐੱਸਐੱਫ ਦੇ ਜਵਾਨਾਂ ਨਾਲ ਹੋਲੀ ਮਨਾਈ

07:04 AM Mar 25, 2024 IST
ਬੀਐੱਸਐੱਫ ਦੇ ਜਵਾਨਾਂ ਨਾਲ ਹੋਲੀ ਮਨਾਈ
ਬੀਐੱਸਐੱਫ ਦੇ ਜਵਾਨਾਂ ਨਾਲ ਭੰਗੜਾ ਪਾ ਕੇ ਖੁਸ਼ੀ ਮਨਾਉਂਦੇ ਹੋਏ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਦੇ ਆਗੂ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 24 ਮਾਰਚ
ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਵੱਲੋਂ ਹੋਲੀ ਦਾ ਤਿਉਹਾਰ ਭਾਰਤ-ਪਾਕਿ ਦੀ ਜ਼ੀਰੋ ਲਾਈਨ ’ਤੇ ਬਣੀ ਬੀਐੱਸਐੱਫ ਦੀ ਸ਼ਹੀਦ ਕਮਲਜੀਤ ਪੋਸਟ ’ਤੇ ਜਵਾਨਾਂ ਨਾਲ ਹੋਲੀ ਖੇਡ ਕੇ ਮਨਾਇਆ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਹੀਦ ਪਰਿਵਾਰਾਂ ਅਤੇ ਵਿਦਿਆਰਥੀਆਂ ਨਾਲ ਦੇਸ਼ ਭਗਤੀ ਦੇ ਗੀਤਾਂ ’ਤੇ ਭੰਗੜਾ ਪਾਉਂਦਿਆਂ ਹੋਲੀ ਦਾ ਜਸ਼ਨ ਮਨਾਇਆ। ਇਸ ਮੌਕੇ ਡਿਪਟੀ ਕਮਾਂਡੈਂਟ ਆਲੋਕ ਸਿੰਘ ਨੇਗੀ, ਕੰਪਨੀ ਕਮਾਂਡਰ ਸਹਾਇਕ ਕਮਾਂਡਰ ਵਿਵੇਕ ਕੁਮਾਰ, ਪ੍ਰਿੰਸੀਪਲ ਡਾ. ਜੋਤੀ ਠਾਕੁਰ, ਸੁਰਿੰਦਰ ਮਹਾਜਨ ਸ਼ਿੰਦਾ ਤੇ ਮਾਸਟਰ ਮਦਨ ਲਾਲ ਹਾਜ਼ਰ ਸਨ।
ਇਸ ਦੌਰਾਨ ਬੀਐੱਸਐੱਫ ਦੀ 121 ਬਟਾਲੀਅਨ ਦੇ ਕਮਾਂਡੈਂਟ ਸੁਨੀਲ ਮਿਸ਼ਰਾ ਨੇ ਪਰਿਸ਼ਦ ਅਤੇ ਸ਼ਹੀਦ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਸ਼ਹੀਦ ਕਰਨਲ ਕੇ ਐੱਲ ਗੁਪਤਾ ਦੇ ਭਰਾ ਸੁਰਿੰਦਰ ਗੁਪਤਾ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sanam grng

View all posts

Advertisement
Advertisement
×