ਮੁਹਾਲੀ ਵਿੱਚ ਧੂਮਧਾਮ ਨਾਲ ਮਨਾਈਆਂ ਤੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 17 ਅਗਸਤ
ਸਾਉਣ ਮਹੀਨੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਤੀਆਂ ਦਾ ਤਿਓਹਾਰ ਲੰਘੀ ਸ਼ਾਮ ਮੁਹਾਲੀ ਦੇ ਸੈਕਟਰ 68 ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਨੇ ਗਿੱਧਾ ਅਤੇ ਬੋਲੀਆਂ ਪਾ ਕੇ ਪ੍ਰੋਗਰਾਮ ਵਿੱਚ ਰੰਗ ਭਰਿਆ। ਇਸ ਦੌਰਾਨ ਔਰਤਾਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ ਪੰਜਾਬੀ ਪਕਵਾਨਪਰੋਸੇ ਗੲ, ਜਿਨ੍ਹਾਂ ’ਚ ਖਾਸ ਕਰ ਕੇ ਖੀਰ-ਪੂੜੇ ਸ਼ਾਮਲ ਸਨ। ਸਮਾਗਮ ਦੀ ਪ੍ਰਬੰਧਕ ਮਨਦੀਪ ਕੌਰ ਰੰਧਾਵਾ ਨੇ ਕਿਹਾ, ‘‘ਇਹ ਤਿਉਹਾਰ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਸੱਦਾ ਦਿੰਦਾ ਹੈ, ਪਰ ਸ਼ਹਿਰਾਂ ਵਿੱਚ ਰਹਿਣ ਅਤੇ ਬਦਲੀ ਹੋਈ ਜੀਵਨਸ਼ੈਲੀ ਕਾਰਨ ਅੱਜ ਅਸੀਂ ਇਸ ਤਿਉਹਾਰ ਨੂੰ ਰਵਾਇਤੀ ਢੰਗ ਨਾਲ ਨਹੀਂ ਮਨਾ ਪਾ ਰਹੇ, ਪਰ ਸਾਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਅਜਿਹੇ ਪ੍ਰੋਗਰਾਮਾਂ ਲਈ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ।’’ ਇਸ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਪ੍ਰਭਦੀਪ, ਪੰਕਜ, ਸੰਦੀਪ, ਪ੍ਰੀਤੀ, ਵਨੀਤਾ, ਤਾਨਿਆ, ਮਨਮੀਤ, ਹਰਗੁਣ, ਮੁਨਮੁਨ, ਦਿਵਿਆ, ਮਹਿਮਾ, ਅੰਕਿਤਾ, ਅਦਿਤੀ, ਰਿਸ਼ਮਾ, ਨੀਤਿਕਾ, ਰਮਨਦੀਪ, ਸਰਨੀਤ, ਮਮਤੂ ਤੇ ਗਿੰਨੀ ਨੂੰ ਮੁਕਾਬਲਿਆਂ ਵਿੱਚ ਜਿੱਤਣ ਲਈ ਸਨਮਾਨਿਤ ਕੀਤਾ ਗਿਆ।