ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਗੋਬਿੰਦ ਸਿੰਘ ਸਕੂਲ ਵਿੱਚ ਤੀਆਂ ਮਨਾਈਆਂ

07:10 AM Aug 06, 2024 IST
ਪੰਜਾਬੀ ਪਹਿਰਾਵੇ ਵਿੱਚ ਸਜੇ ਗੁਰੂ ਗੋਬਿੰਦ ਸਿੰਘ ਸਕੂਲ ਦੇ ਵਿਦਿਆਰਥੀ।-ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 5 ਅਗਸਤ
ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ, ਡਾਇਰੈਕਟਰ ਡਾ. ਮਹਿੰਦਰਪਾਲ ਸਿੰਘ ਕਲੇਰ ਅਤੇ ਪ੍ਰਧਾਨ ਰਣਜੀਤ ਕੌਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਵਿਰਾਸਤੀ ਤਿਉਹਾਰ ਸਕੂਲਾਂ ਵਿੱਚ ਮਨਾਉਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੇ ਗਿੱਧਾ ਪਾਇਆ। ਅਧਿਆਪਕਾ ਸੁਖਵੰਤ ਕੌਰ ਨੇ ਵਿਰਸੇ ਨਾਲ ਸਬੰਧਤ ਵਸਤੂਆਂ ਅਤੇ ਦੇਸੀ ਮਹੀਨਿਆਂ ਬਾਰੇ ਬੱਚਿਆਂ ਕੋਲੋਂ ਸਵਾਲ ਪੁੱਛੇ ਅਤੇ ਲੋੜੀਂਦੀ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਦੇ ਪੰਜਾਬੀ ਪਹਿਰਾਵੇ ਦੇ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲਿਆਂ ਵਿੱਚ ਕੇਜੀ ਗਰੁੱਪ ਵਿੱਚੋਂ ਦਿਲਪ੍ਰੀਤ ਕੌਰ ਨੇ ਪਹਿਲਾ, ਗੁਰਬਾਣੀ ਕੌਰ ਤੇ ਮਨਕੀਰਤ ਸਿੰਘ ਨੇ ਦੂਜਾ ਅਤੇ ਸੁਖਜੀਤ ਸਿੰਘ ਨੇ ਤੀਜਾ, ਸਬ-ਜੂਨੀਅਰ ਗਰੁੱਪ ਵਿੱਚੋਂ ਗੁਰਨੂਰ ਕੌਰ ਨੇ ਪਹਿਲਾ, ਰੋਜ਼ਪ੍ਰੀਤ ਕੌਰ ਦੂਜਾ ਅਤੇ ਮਨਸੀਰਤ ਕੌਰ ਨੇ ਤੀਜਾ, ਜੂਨੀਅਰ ਗਰੁੱਪ ਵਿੱਚੋਂ ਨਵਨੀਤ ਕੌਰ ਪਸਨਾਵਾਲ ਨੇ ਪਹਿਲਾ, ਸਿਮਰਨਜੀਤ ਕੌਰ ਦੂਜਾ ਅਤੇ ਨਵਨੀਤ ਕੌਰ ਨੇ ਤੀਜਾ ਅਤੇ ਸੀਨੀਅਰ ਗਰੁੱਪ ਵਿੱਚੋਂ ਸੁਖਮਨਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਦੂਜਾ ਅਤੇ ਪਲਵਿੰਦਰ ਕੌਰ ਤੇ ਭੂਮਿਕਾ ਨੇ ਤੀਜਾ ਪ੍ਰਾਪਤ ਕੀਤਾ। ਜੱਜਮੈਂਟ ਦੀ ਭੂਮਿਕਾ ਮਨਪ੍ਰੀਤ ਕੌਰ, ਰਮਨਦੀਪ ਕੌਰ ਅਤੇ ਮੈਡਮ ਸਵੀਟੀ ਨੇ ਨਿਭਾਈ। ਬੱਚਿਆਂ ਤੇ ਅਧਿਆਪਕਾਂ ਵੱਲੋਂ ਖੀਰ ਤੇ ਪੂੜਿਆਂ ਦਾ ਵੀ ਰੱਜ ਕੇ ਅਨੰਦ ਮਾਣਿਆ ਗਿਆ। ਇਸ ਮੌਕੇ ਅਧਿਆਪਕਾ ਕੁਲਜਿੰਦਰ ਕੌਰ, ਕਿਰਨ, ਮਨਪ੍ਰੀਤ ਕੌਰ, ਲਵਲੀਨ, ਪਵਨਪ੍ਰੀਤ ਕੌਰ, ਕੁਲਦੀਪ ਕੌਰ, ਪਰਮਿੰਦਰ ਕੌਰ, ਰੇਖਾ, ਸ਼ਿਲਪੀ ਅਤੇ ਸੁਖਵੰਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

Advertisement

ਪੰਚਾਇਤ ਨੇ ਤੀਆਂ ਮਨਾਈਆਂ

ਪਠਾਨਕੋਟ: ਪਿੰਡ ਉੱਤਮ ਗਾਰਡਨ ਦੀ ਪੰਚਾਇਤ ਵੱਲੋਂ ਸਰਪੰਚ ਪੂਜਾ ਸ਼ਰਮਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੀਨੂ ਸ਼ਰਮਾ, ਸੁਨੀਤਾ, ਅੰਜੂ ਸੈਣੀ, ਰੇਣੂ ਅਗਰਵਾਲ, ਰਜਨੀ ਵਡੈਹਰਾ, ਹੇਮਾ ਡੋਗਰਾ, ਮੀਨੂ ਮਹਾਜਨ, ਬੁਨੂ, ਪ੍ਰਵੇਸ਼ ਤੇ ਵਿਸ਼ਣੂ ਦੇਵੀ ਹਾਜ਼ਰ ਸਨ। ਸਰਪੰਚ ਪੂਜਾ ਸ਼ਰਮਾ ਅਨੁਸਾਰ ਇਸ ਮੌਕੇ ਸਭਨਾਂ ਨੇ ਮਿਲ ਕੇ ਸਾਉਣ ਦੇ ਗੀਤ ਗਾਏ ਅਤੇ ਗਿੱਧਾ ਅਤੇ ਭੰਗੜਾ ਵੀ ਪਾਇਆ ਤੇ ਪੀਂਘਾਂ ਝੂਟੀਆਂ। ਲੋਕਾਂ ਨੇ ਵੱਖ-ਵੱਖ ਪਕਵਾਨਾਂ ਦਾ ਆਨੰਦ ਲਿਆ। -ਪੱਤਰ ਪ੍ਰੇਰਕ

Advertisement
Advertisement
Advertisement