ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਤਾ ਗੁਜਰੀ ਪਬਲਿਕ ਸਕੂਲ ਵਿੱਚ ਤੀਆਂ ਮਨਾਈਆਂ

10:47 AM Aug 19, 2024 IST
ਸਮਾਗਮ ਦੌਰਾਨ ਮੰਚ ’ਤੇ ਹਾਜ਼ਰ ਵਿਦਿਆਰਥਣਾਂ।

ਨਿੱਜੀ ਪੱਤਰ ਪ੍ਰੇਰਕ
ਬਰਨਾਲਾ/ਧਨੌਲਾ 18 ਅਗਸਤ
ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਅਰਾਥਣਾਂ ਨੇ ਸਕੂਲ ਕੈਂਪਸ ਵਿੱਚ ਤੀਆਂ ਦਾ ਤਿਉਹਾਰ ਮਨਾਇਆ। ਸਕੂਲ ਦੀਆਂ ਵਿਦਿਆਰਥਣਾਂ ਨੇ ਬੋਲੀਆਂ ਤੇ ਗਿੱਧਾ ਪਾ ਕੇ ਰੰਗ ਬੰਨ੍ਹਿਆ। ਅਵਤਾਰ ਸਿੰਘ ਗੋਗੀ ਭੱਠਲ ਨੇ ਦੱਸਿਆ ਕਿ ਬੱਚਿਆਂ ਨੇ ਗਰੁੱਪ ਬਣਾ ਕੇ ਗਿੱਧਾ ਤੇ ਭੰਗੜਾ ਪਾਇਆ। ਕੁੜੀਆਂ ਲਈ ਚੂੜੀਆਂ ਚੜ੍ਹਾਉਣ ਲਈ ਵਣਜਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਦਿਨ ਬੱਚੇ ਰਵਾਹਿਤੀ ਕੱਪੜੇ ਪਾ ਕੇ ਸਕੂਲ ਪੁੱਜੇ। ਕੁੜੀਆਂ ਦੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੀਆਂ ਅਧਿਆਪਕਾਵਾਂ ਨੇ ਲੜਕੀਆਂ ਨਾਲ ਗਿੱਧਾ ਅਤੇ ਬੋਲੀਆਂ ਪਾ ਕੇ ਅਨੰਦ ਮਾਣਿਆ। ਸਟੇਜ ਸੰਚਾਲਨ ਕੇਸਰ ਕਸਤੂਰੀ ਨੇੇ ਕੀਤਾ। ਅਖੀਰ ਵਿੱਚ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਅਤੇ ਸਕੂਲ ਦੇ ਪ੍ਰਿੰਸੀਪਲ ਵਰੁਣਦੀਪ ਕੌਰ ਵਾਲੀਆ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਦੱਸਿਆ। ਉਨ੍ਹਾਂ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਆ ਜਾਵੇ।
ਇਸ ਮੌਕੇ ਅਧਿਆਪਕਾ ਵੀਰਪਾਲ ਕੌਰ, ਨਵਜੋਤ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਯੋਗੇਸ਼ਾ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰਦੀਪ ਕੌਰ, ਸਮਿਕਸ਼ਾ, ਸੋਫੀਆ, ਗੁਰਮੀਤ ਕੌਰ ਅਤੇ ਮੀਨਾਕਸ਼ੀ ਨੇ ਬੱਚਿਆਂ ਦੀ ਸ਼ਲਾਘਾ ਕੀਤੀ।

Advertisement

Advertisement
Advertisement