For the best experience, open
https://m.punjabitribuneonline.com
on your mobile browser.
Advertisement

ਤੀਆਂ ਉਤਸ਼ਾਹ ਨਾਲ ਮਨਾਈਆਂ

07:17 AM Aug 09, 2024 IST
ਤੀਆਂ ਉਤਸ਼ਾਹ ਨਾਲ ਮਨਾਈਆਂ
ਪਿੰਡ ਚਾਂਗਲੀ ਦੀਆਂ ਔਰਤਾਂ ਨਾਲ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 8 ਅਗਸਤ
ਆਮ ਆਦਮੀ ਕਿਸਾਨ ਵਿੰਗ ਦੇ ਹਲਕਾ ਆਗੂ ਦਰਸ਼ਨ ਸਿੰਘ ਵੱਲੋਂ ਪਿੰਡ ਚਾਂਗਲੀ ਵਿੱਚ ਸੱਤ ਰੋਜ਼ਾ ਤੀਆਂ ਦਾ ਮੇਲਾ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਮੇਲੇ ਦੇ ਆਖਰੀ ਦਿਨ ਧੀਆਂ ਦਾ ਮਾਣ ਵਧਾਉਣ ਲਈ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਕਾਤਰੋਂ, ਜਸਵੀਰ ਕੌਰ, ਗੁਰਜੀਤ ਸਿੰਘ, ਗੁਰਜੰਟ ਸਿੰਘ (ਤਿੰਨੇ ਸਾਬਕਾ ਸਰਪੰਚ) ਵੀ ਹਾਜ਼ਰ ਸਨ। ਮਾਤਾ ਹਰਪਾਲ ਕੌਰ ਨੇ ਕਿਹਾ ਕਿ ਪਿੰਡ ਦੀਆਂ ਧੀਆਂ ਨੂੰ ਇਕੱਤਰ ਕਰਨ ਦਾ ਇਹ ਵਿਲੱਖਣ ਉਪਰਾਲੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਅੰਮ੍ਰਿਤਪਾਲ ਬਰਾੜ, ਟੀਮ ਮੈਂਬਰ ਅਮੀਰ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਘਨੌਰ, ਬਲਾਕ ਪ੍ਰਧਾਨ ਸੁਰਜੀਤ ਰਾਜੋਮਾਜਰਾ, ਸੁਖਦੇਵ ਬਮਾਲ, ਹਰਜਿੰਦਰ ਚਾਂਗਲੀ ਆਦਿ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਪ੍ਰਬੰਧਕ ਦਰਸ਼ਨ ਸਿੰਘ ਚਾਂਗਲੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੰਦੌੜ (ਪੱਤਰ ਪ੍ਰੇਰਕ): ਇੱਥੇ ਗੁਰੂ ਹਰਿ ਰਾਇ ਮਾਡਲ ਸਕੂਲ ਝਨੇਰ ਵਿੱਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਤਰਨਵੀਰ ਕੌਰ ਪਹਿਲੇ ਸਥਾਨ, ਹਰਲੀਨ ਕੌਰ ਦੂਸਰੇ ਸਥਾਨ ਅਤੇ ਐਲੀਜਾ ਸੇਖੋਂ ਤੀਸਰੇ ਸਥਾਨ ’ਤੇ ਰਹੀ ਅਤੇ ਜੂਨੀਅਰ ਟੀਮ ਵਿਚੋਂ ਮੰਨਤ ਜੋਸ਼ੀ ਨੇ ਪਹਿਲਾ ਸਥਾਨ, ਸ਼ਾਇਨਾ ਮਾਲਿਕ ਨੇ ਦੂਸਰਾ ਸਥਾਨ ਅਤੇ ਤਨਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਵੰਡੇ ਗਏ। ਵਿਦਿਆਰਥਣਾਂ ਨੇ ਵੱਖ-ਵੱਖ ਗੀਤਾਂ, ਬੋਲੀਆਂ ਅਤੇ ਗਿੱਧੇ ਰਾਹੀਂ ਖੂਬ ਰੰਗ ਬੰਨ੍ਹਿਆ। ਪ੍ਰਿੰਸੀਪਲ ਊਸ਼ਾ ਰਾਣੀ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੀ ਸਮਾਜ ਸੇਵੀ ਸੰਸਥਾ ਪਰਿਵਰਤਨ ਵਿਮੈੱਨ ਵਿੰਗ ਵੱਲੋਂ ਤੀਆਂ ਦਾ ਮੇਲਾ ਮਾਲਵਾ ਖਾਲਸਾ ਸਕੂਲ ਧੂਰੀ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਆਸ਼ਾ ਗਰਗ ਪਤਨੀ ਮੱਖਣ ਲਾਲ ਗਰਗ (ਸਮਾਜ ਸੇਵੀ ਅਤੇ ਚੇਅਰਮੈਨ ਕੈਂਬਰਿਜ ਸਕੂਲ) ਨੇ ਤੀਆਂ ਮਨਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਰਨ ਬਾਲਾ, ਅਮਨਦੀਪ ਕੌਰ, ਸੁਖਜੀਤ ਕੌਰ, ਸਰਬਜੀਤ ਕੌਰ, ਜਸਵੀਰ ਕੌਰ ਤੇ ਰੀਤੂ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement