For the best experience, open
https://m.punjabitribuneonline.com
on your mobile browser.
Advertisement

ਸੀਬੀਐੱਸਈ ਨਤੀਜਾ: ਮੁਹਾਲੀ ਦੇ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ

06:40 AM May 14, 2024 IST
ਸੀਬੀਐੱਸਈ ਨਤੀਜਾ  ਮੁਹਾਲੀ ਦੇ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ
ਸ਼ਿਵਾਲਿਕ ਕਾਨਵੈਂਟ ਸਕੂਲ ਦੇ ਮੋਹਰੀ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ।
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 13 ਮਈ
ਸੀਬੀਐਸਈ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਸਾਲਾਨਾ ਨਤੀਜਿਆਂ ਵਿੱਚ ਮੁਹਾਲੀ ਦੇ ਸਕੂਲਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦੇ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪਿਛਲੇ 42 ਸਾਲਾਂ ਤੋਂ 100 ਫੀਸਦੀ ਨਤੀਜੇ ਦੀ ਵਿਰਾਸਤ ਨੂੰ ਦੁਹਰਾਇਆ ਹੈ। ਬਾਰ੍ਹਵੀਂ ਦੀ ਵਿਦਿਆਰਥਣ ਸ੍ਰਿਸ਼ਟੀ ਸ੍ਰੀਵਾਸਤਵ ਨੇ ਮੈਡੀਕਲ ਗਰੁੱਪ ਵਿੱਚ 97 ਫੀਸਦੀ, ਸਰਤਾਜ ਤੁਲੀ ਨੇ 95.6 ਫੀਸਦੀ, ਹੈਰੀ ਸਿੰਘ ਨੇ 91.8 ਫੀਸਦੀ, ਈਹਾ ਕੌਰ ਸੰਧੂ ਨੇ 91.6 ਫੀਸਦੀ ਅਤੇ ਜਸਪਿੰਦਰ ਕੌਰ ਨੇ 90.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਦੋਂਕਿ ਨਾਨ-ਮੈਡੀਕਲ ਵਿੱਚ ਅਗਮ ਪ੍ਰੀਤ ਸਿੰਘ 92.6 ਫੀਸਦੀ ਨੰਬਰ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ।
ਦਸਵੀਂ ਜਮਾਤ ਵਿੱਚ ਨਮਨ ਨਾਰੰਗ 98.4 ਫੀਸਦੀ, ਸੁਹਾਨੀ ਸ਼ਰਮਾ 98 ਫੀਸਦੀ, ਜੀਵਨਜੋਤ ਸਿੰਘ 96.8 ਫੀਸਦੀ, ਰਿਸ਼ਿਕ ਆਨੰਦ 96.4 ਫੀਸਦੀ, ਮਨਰਾਜ ਸਿੰਘ ਨੋਟੀ 96.2 ਫੀਸਦੀ, ਪਰਮੇਸ਼ਰ ਅਜ਼ੀਜ਼ ਸਿੰਘ ਬਾਵਾ 95.6 ਫੀਸਦੀ ਸਿਰੀਸ਼ਾ ਅਰੋੜਾ 94 ਫੀਸਦੀ, ਜਯੋਤਿਰਮਯ ਤਿਵਾੜੀ 93 ਫੀਸਦੀ ਅਤੇ ਸਹਿਜਪ੍ਰੀਤ ਕੌਰ 91 ਫੀਸਦੀ ਅੰਕ ਹਾਸਲ ਕੀਤੇ ਹਨ। ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ (ਏਕੇਐਸਆਈਪੀਐਸ) ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਕਰਨਵੀਰ ਸਿੰਘ ਨੇ ਮੈਡੀਕਲ ਵਿੱਚ 96 ਫੀਸਦੀ, ਗੁਰਮਨ ਸਿੰਘ ਨੇ ਨਾਨ ਮੈਡੀਕਲ ਵਿੱਚ 87 ਫੀਸਦੀ, ਸੁਪ੍ਰੀਤ ਕੌਰ ਨੇ ਕਾਮਰਸ ਵਿੱਚ 90 ਫੀਸਦੀ, ਸੀਆ ਨੇ ਹਿਊਮੈਨਟੀਜ ਵਿੱਚ 89 ਫੀਸਦੀ ਅੰਕ ਹਾਸਲ ਕੀਤੇ ਹਨ। ਇੰਜ ਹੀ ਦਸਵੀਂ ਦੇ ਪ੍ਰੀਆਂਸ਼ ਗੁਪਤਾ ਨੇ 94 ਫੀਸਦੀ ਅਤੇ ਅਕਸ਼ਿਤ ਮਿੱਤਲ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ। ਜੈਮ ਪਬਲਿਕ ਸਕੂਲ ਮੁਹਾਲੀ ਦਾ ਨਤੀਜਾ ਵੀ ਵਧੀਆ ਰਿਹਾ। ਸਕੂਲ ਦੇ ਬੁਲਾਰੇ ਨੇ ਦਸਵੀਂ ਦੇ ਵਿਦਿਆਰਥੀਆਂ ਮੰਨਤ ਨੇ 97 ਫੀਸਦੀ, ਪਰਮੀਤ ਸਿੰਘ ਨੇ 95 ਫੀਸਦੀ, ਅਤੇ ਜ਼ਨੀਸ਼ਾ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ। ਬਾਰ੍ਹਵੀਂ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ 98 ਫੀਸਦੀ ਅਤੇ ਜਸਕੀਰਤ ਕੌਰ (ਦੋਵੇਂ ਹਿਊਮੈਨਟੀਜ਼) ਨੇ 93 ਫੀਸਦੀ, ਦਰਸ਼ਨ ਸਿੰਘ (ਸਾਇੰਸ) ਨੇ 91 ਫੀਸਦੀ ਅਤੇ ਯਸ ਜਸਵਾਲ (ਕਾਮਰਸ) ਨੇ 85 ਫੀਸਦੀ ਅੰਕ ਹਾਸਲ ਕੀਤੇ ਹਨ।
ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਦੂਨ ਇੰਟਰ ਨੈਸ਼ਨਲ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਸਵੀਂ ਵਿੱਚ ਹਰਗੁਣ ਕੌਰ ਨੇ 98 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਮੋਹਰੀ ਰਹੀ ਹੈ।
ਇਸੇ ਤਰ੍ਹਾਂ ਬਾਰ੍ਹਵੀਂ ਦੀ ਉਨੰਤ ਕੌਰ ਪੰਨੂ ਨੇ ਹਿਊਮੈਨਟੀਜ਼ ਵਿੱਚ 98.6 ਫੀਸਦੀ, ਸੀਰਤ ਕੌਰ, ਅਰਾਧਿਆ ਬਜਾਜ ਅਤੇ ਹਰਤੇਜ ਸਿੰਘ ਨੇ ਕ੍ਰਮਵਾਰ ਮੈਡੀਕਲ, ਕਾਮਰਸ ਅਤੇ ਨਾਨ ਮੈਡੀਕਲ ਵਿੱਚ 96.6 ਫੀਸਦੀ, 95.8 ਫੀਸਦੀ ਅਤੇ 93.8 ਫੀਸਦੀ ਅੰਕ ਹਾਸਲ ਕੀਤੇ ਹਨ।
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦਾ ਬਾਰ੍ਹਵੀਂ ਅਤੇ ਦਸਵੀਂ ਜਮਾਤ ਦਾ ਸੀਬੀਐੱਸਈ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ। ਦੋਵਾਂ ਜਮਾਤਾਂ ਵਿੱਚੋਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੋਹਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਬਾਰ੍ਹਵੀਂ ਜਮਾਤ ਦੀ ਅਮਾਨਤ ਕੌਰ ਟਿਵਾਣਾ (92.6 ਫੀਸਦੀ), ਅਰਨੈਨੀ (91.6 ਫੀਸਦੀ ) ਸ਼੍ਰੇਯਾ ਸ਼੍ਰੇਸ਼ਠ (90 ਫੀਸਦੀ), ਯਸ਼ਨੂਰ ਬੈਦਵਾਨ (90 ਫੀਸਦੀ), ਸ਼ਿਵਾਨੀ ਰਾਵਤ (91 ਫੀਸਦੀ) ਅੰਕ ਪ੍ਰਾਪਤ ਕੀਤੇ ਹਨ।

Advertisement

ਬਨੂੜ ਦੇ ਸ਼ਿਵਾਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ

ਬਨੂੜ (ਕਰਮਜੀਤ ਸਿੰਘ ਚਿੱਲਾ): ਸੀਬੀਐੱਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਸ਼ਿਵਾਲਿਕ ਕਾਨਵੈਂਟ ਸਕੂਲ ਬਨੂੜ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਦੇ ਡਾਇਰੈਕਟਰ ਆਸ਼ੂਤੋਸ਼ ਅਤੇ ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਦੱਸਿਆ ਕਿ 12ਵੀਂ ਜਮਾਤ ਵਿੱਚ ਹਰਲੀਨ ਕੌਰ ਪੁੱਤਰੀ ਰਣਦੀਪ ਸਿੰਘ 92% ਅੰਕ ਲੈ ਕੇ ਸਮੁੱਚੇ ਖੇਤਰ ਵਿੱਚੋਂ ਮੋਹਰੀ ਰਹੀ। ਉਨ੍ਹਾਂ ਦੱਸਿਆ ਕਿ 15 ਵਿਦਿਆਰਥੀਆਂ ਨੇ 80% ਤੋਂ ਵੱਧ, 20 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ ਬਾਕੀ ਰਹਿੰਦੇ 41 ਵਿਦਿਆਰਥੀਆਂ ਨੇ 60 ਫੀਸਦੀ ਤੋੋਂ ਵੱਧ ਅੰਕ ਹਾਸਲ ਕੀਤੇ। ਇਸੇ ਤਰ੍ਹਾਂ 10ਵੀਂ ਜਮਾਤ ਦਾ ਨਤੀਜਿਆਂ ਵਿੱਚ ਯੋਗਿਤਾ ਵਰਮਾ ਪੁੱਤਰੀ ਪਵਿਕਰਮ ਵਰਮਾ 97% ਅੰਕ ਹਾਸਿਲ ਕਰਕੇ ਬਨੂੜ ਖੇਤਰ ਵਿੱਚੋਂ ਪਹਿਲੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ 4 ਵਿਦਿਆਰਥੀਆਂ ਨੇ 90% ਤੋਂ ਵੱਧ, 9 ਵਿਦਿਆਰਥੀਆਂ ਨੇ 80% ਤੋਂ ਵੱਧ, 19 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ 29 ਵਿਦਿਆਰਥੀ ਨੇ 60 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ।

Advertisement

ਕੁਰਾਲੀ ਦੇ ਡੀਏਵੀ ਮਾਡਲ ਸਕੂਲ ਦਾ ਨਤੀਜਾ ਸ਼ਾਨਦਾਰ

ਕੁਰਾਲੀ(ਪੱਤਰ ਪ੍ਰੇਰਕ): ਸੀਬੀਐੱਸਈ ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਥਾਨਕ ਡੀਏਵੀ ਮਾਡਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਜੇਆਰ ਸ਼ਰਮਾ ਨੇ ਦੱਸਿਆ ਕਿ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਰਜਤ ਸ਼ਰਮਾ ਤੇ ਜਸਦੀਪ ਕੌਰ 92 ਫੀਸਦ ਅੰਕ ਲੈ ਕੇ ਪਹਿਲੇ ਅਤੇ ਦੀਕਸ਼ਾ 89 ਫੀਸਦ ਅੰਕ ਲੈ ਕੇ ਦੂਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਜੋਬਨਪ੍ਰੀਤ ਕੌਰ 87 ਫ਼ੀਸਦ ਅੰਕ ਲੈ ਕੇ ਪਹਿਲੇ, ਪੱਲਵੀ 85 ਫ਼ੀਸਦ ਅੰਕ ਲੈ ਕੇ ਦੂਜੇ ਅਤੇ ਮਨਜੋਤ ਕੌਰ 85 ਫ਼ੀਸਦ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ ਹੈ। ਪ੍ਰਿੰਸੀਪਲ ਜੇਆਰ ਸ਼ਰਮਾ ਨੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Advertisement
Author Image

Advertisement