ਸੀਬੀਐੱਸਈ ਵੱਲੋਂ ਬੋਰਡ ਜਮਾਤਾਂ ਦੇ ਐਡਮਿਟ ਕਾਰਡ ਜਾਰੀ
07:12 AM Feb 04, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੋਰਡ ਜਮਾਤਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬੋਰਡ ਨੇ ਸਰਕੁਲਰ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਬੋਰਡ ਜਮਾਤ ਦੀਆਂ ਪ੍ਰੀਖਿਆਵਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਬੋਰਡ ਨੇ ਕਿਹਾ ਹੈ ਕਿ ਵਿਦਿਆਰਥੀ ਇਨ੍ਹਾਂ ਐਡਮਿਟ ਕਾਰਡ ਨੂੰ ਅਪਲੋਡ ਕਰਨ ਤੇ ਇਸ ਵਿਚ ਦਿੱਤੀਆਂ ਹਦਾਇਤਾਂ ’ਤੇ ਅਮਲ ਕਰਨ। ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਕੂਲ ਦੀ ਵਰਦੀ ਪਾ ਕੇ ਪੇਪਰ ਦੇਣ ਪੁੱਜਣ ਤੇ ਐਡਮਿਟ ਕਾਰਡ ਤੋਂ ਇਲਾਵਾ ਸਕੂਲ ਦਾ ਆਈ ਕਾਰਡ ਲੈ ਕੇ ਆਉਣ। ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਕੇਂਦਰ ਵਿਚ ਪੁੱਜਣ ਲਈ ਕਿਹਾ ਗਿਆ ਹੈ।
Advertisement
Advertisement
Advertisement