For the best experience, open
https://m.punjabitribuneonline.com
on your mobile browser.
Advertisement

ਸੀਬੀਐੱਸਈ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਦਾ ਸਿਲੇਬਸ ਜਾਰੀ

07:42 AM Mar 24, 2024 IST
ਸੀਬੀਐੱਸਈ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਦਾ ਸਿਲੇਬਸ ਜਾਰੀ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਜਾਰੀ ਕਰ ਦਿੱਤਾ ਹੈ। ਇਸ ਵਾਰ ਬੋਰਡ ਨੇ ਅਪਰੈਲ ਦੀ ਥਾਂ ਮਾਰਚ ਵਿਚ ਹੀ ਸਿਲੇਬਸ ਜਾਰੀ ਕੀਤਾ ਹੈ। ਇਸ ਵਾਰ ਨੌਵੀਂ ਜਮਾਤ ਦੇ ਪੰਜਾਬੀ ਵਿਸ਼ੇ ਦਾ ਸਿਲੇਬਸ ਦਸਵੀਂ ਦੇ ਪੈਟਰਨ ’ਤੇ ਤਿਆਰ ਕੀਤਾ ਗਿਆ ਹੈ। ਇਹ ਸਿਲੇਬਸ ਨਵੀਂ ਸਿੱਖਿਆ ਨੀਤੀ ਤਹਿਤ ਤਿਆਰ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਪਹਿਲੀ ਤੋਂ ਅੱਠਵੀਂ ਜਮਾਤ ਦਾ ਸਿਲੇਬਸ ਸੂਬਿਆਂ ਜਾਂ ਯੂਟੀਜ਼ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਬੋਰਡ ਨੇ 22 ਮਾਰਚ ਨੂੰ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਦੱਸਿਆ ਕਿ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਜਮਾਤਾਂ ਦਾ ਸਿਲੇਬਸ ਤਿਆਰ ਕਰ ਦਿੱਤਾ ਗਿਆ ਹੈ ਤੇ ਅਧਿਆਪਕ ਇਸ ਸਿਲੇਬਸ ਨੂੰ ਸੀਬੀਐਸਈ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਸੀਬੀਐਸਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੌਵੀਂ ਜਮਾਤ ’ਚ ਪੰਜਾਬੀ ਵਿਸ਼ੇ ਦਾ ਸਿਲੇਬਸ ਦਾ ਢੰਗ ਬਦਲਣ ਲਈ ਬੋਰਡ ਨੂੰ ਪੱਤਰ ਪ੍ਰਾਪਤ ਹੋਏ ਸਨ ਜਿਸ ਕਰ ਕੇ ਸਿਲੇਬਸ ਨੂੰ ਨਵੇਂ ਸਿਰੇ ਤੋਂ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਬਾਕੀ ਜਮਾਤਾਂ ਦੇ ਸਿਲੇਬਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।

Advertisement

ਐੱਨਸੀਈਆਰਟੀ ਦੀਆਂ ਤੀਜੀ ਤੇ ਛੇਵੀਂ ਜਮਾਤ ਦੀਆਂ ਪੁਸਤਕਾਂ ਬਦਲੀਆਂ

ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਨੇ ਸੀਬੀਐੱਸਈ ਨੂੰ ਇਸ ਸਾਲ 18 ਮਾਰਚ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਇਸ ਵਾਰ ਤੀਜੀ ਤੇ ਛੇਵੀਂ ਜਮਾਤ ਦੀਆਂ ਪੁਸਤਕਾਂ ਬਦਲੀਆਂ ਜਾਣਗੀਆਂ। ਐਨਸੀਈਆਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਪੁਸਤਕਾਂ ਨਵੇਂ ਸਿਲੇਬਸ ਅਨੁਸਾਰ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਜਲਦੀ ਹੀ ਸਕੂਲਾਂ ਤਕ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ।

Advertisement
Author Image

sukhwinder singh

View all posts

Advertisement
Advertisement
×