ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਬੀਐੈੱਸਈ ਨੂੰ 2025 ਤੋਂ ਸਾਲ ’ਚ ਦੋ ਵਾਰ ਪ੍ਰੀਖਿਆਵਾਂ ਲਈ ਤਿਆਰੀ ਦੀ ਹਦਾਇਤ

06:48 AM Apr 27, 2024 IST

ਨਵੀਂ ਦਿੱਲੀ, 26 ਅਪਰੈਲ
ਸਿੱਖਿਆ ਮੰਤਰਾਲੇ ਨੇ ਸੀਬੀਐੱਸਈ ਨੂੰ ਵਿੱਦਿਅਕ ਸੈਸ਼ਨ 2025-26 ਤੋਂ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਤਿਆਰੀ ਖਿੱਚਣ ਦੀ ਹਦਾਇਤ ਕੀਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੈਸਟਰ ਪ੍ਰਣਾਲੀ (ਛਿਮਾਹੀ ਪ੍ਰੀਖਿਆ) ਸ਼ੁਰੂ ਕਰਨ ਦੀ ਸਕੀਮ ਦਰਕਿਨਾਰ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਿੱਖਿਆ ਮੰਤਰਾਲਾ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਅਗਲੇ ਮਹੀਨੇ ਤੋਂ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਸੀਬੀਐੱਸਈ ਮੌਜੂਦਾ ਸਮੇਂ ਇਸ ਬਾਰੇ ਕੰਮ ਰਿਹਾ ਹੈ ਕਿ ਗਰੈਜੂਏਸ਼ਨ ਦਾਖਲਾ ਸ਼ਡਿਊਲ ਨੂੰ ਅਸਰਅੰਦਾਜ਼ ਕੀਤੇ ਬਿਨਾਂ ਇਕ ਹੋਰ ਬੋਰਡ ਪ੍ਰੀਖਿਆ ਕਰਵਾਉਣ ਲਈ ਅਕਾਦਮਿਕ ਕੈਲੰਡਰ ਨੂੰ ਕਿਵੇਂ ਤਿਆਰ ਕੀਤਾ ਜਾਵੇ। ਇੱਕ ਸੂਤਰ ਨੇ ਦੱਸਿਆ, ‘‘ਮੰਤਰਾਲੇ ਨੇ ਸੀਬੀਐੱਸਈ ਨੂੰ ਇਸ ਬਾਰੇ ਤਿਆਰੀ ਕਰਨ ਲਈ ਆਖਿਆ ਹੈ ਕਿ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆ ਕਿਵੇਂ ਕਰਵਾਈ ਜਾ ਸਕਦੀ ਹੈ। ਬੋਰਡ ਵੱਲੋਂ ਤੌਰ-ਤਰੀਕਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਅਗਲੇ ਮਹੀਨੇ ਤੋਂ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।’’ ਸੂਤਰ ਮੁਤਾਬਕ ਵਿੱਦਿਅਕ ਸੈਸ਼ਨ 2025-26 ਤੋਂ ਸਾਲ ਦੇ ਅੰਤ ਵਿੱਚ ਬੋਰਡ ਪ੍ਰੀਖਿਆਵਾਂ ਦੇ ਦੋ ਐਡੀਸ਼ਨ ਕਰਵਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਹਾਲੇ ਤੌਰ ਤਰੀਕਿਆਂ ’ਤੇ ਕੰਮ ਕਰਨ ਦੀ ਲੋੜ ਹੈ।’’ -ਪੀਟੀਆਈ

Advertisement

Advertisement
Advertisement