ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਲ ਵਿਚ ਦੋ ਵਾਰ ਬੋਰਡ ਪ੍ਰੀਖਿਆਵਾਂ ਲੈਣ ਬਾਰੇ ਸੀਬੀਐੱਸਈ ਦੁਚਿੱਤੀ ’ਚ

06:19 AM Jul 18, 2024 IST

ਨਵੀਂ ਦਿੱਲੀ, 17 ਜੁਲਾਈ
ਸੀਬੀਐੱਸਈ ਨਵੇਂ ਕੌਮੀ ਪਾਠਕ੍ਰਮ ਚੌਖਟੇ (ਐੱਨਸੀਐੱਫ) ਵਿਚ ਕੀਤੀ ਸਿਫ਼ਾਰਸ਼ ਮੁਤਾਬਕ ਸਾਲ ਵਿਚ ਦੋ ਵਾਰ ਬੋਰਡ ਪ੍ਰੀਖਿਆਵਾਂ ਲੈਣ ਨੂੰ ਲੈ ਕੇ ਦੁਚਿੱਤੀ ਵਿਚ ਹੈ। ਸੀਬੀਐੱਸਈ ਦੋ ਗੇੜਾਂ ਵਿਚ ਪ੍ਰੀਖਿਆਵਾਂ ਲੈਣ ਲਈ ਜਨਵਰੀ-ਫਰਵਰੀ, ਮਾਰਚ-ਅਪਰੈਲ ਤੇ ਜੂਨ ਜਿਹੇ ਬਦਲਾਂ ’ਤੇ ਵਿਚਾਰ ਕਰ ਰਹੀ ਹੈ। ਇਕ ਹੋਰ ਬਦਲ ਤਹਿਤ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਸਮੈਸਟਰ ਸਿਸਟਮ ਦੀ ਵੀ ਨਿਰਖ-ਪਰਖ ਕਰ ਰਿਹਾ ਹੈ। ਮੌਜੂਦਾ ਸਮੇਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆ ਸਾਲਾਨਾ ਫਰਵਰੀ-ਮਾਰਚ ਮਹੀਨੇ ਹੁੰਦੀ ਹੈ। ਅਧਿਕਾਰੀਆਂ ਮੁਤਾਬਕ ਸਲਾਹ ਮਸ਼ਵਰੇ ਦਾ ਅਮਲ ਜਾਰੀ ਹੈ ਤੇ ਅਜੇ ਤੱਕ ਇਹ ਫੈਸਲਾ ਨਹੀਂ ਹੋਇਆ ਕਿ ਕਦੋਂ ਤੇ ਕਿਸ ਫਾਰਮੈਟ ਵਿਚ ਸਾਲ ਵਿਚ ਦੋ ਵਾਰ ਬੋਰਡ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਕ ਅਧਿਕਾਰੀ ਨੇ ਕਿਹਾ, ‘‘ਸਮੈਸਟਰ ਸਿਸਟਮ ਵਜੋਂ ਪ੍ਰੀਖਿਆਵਾਂ ਲੈਣ ਦੇ ਤਿੰਨ ਸੰਭਾਵੀ ਬਦਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਪਹਿਲਾ ਬਦਲ ਬੋਰਡ ਪ੍ਰੀਖਿਆ ਜਨਵਰੀ-ਫਰਵਰੀ ਵਿਚ ਲੈਣ, ਦੂਜਾ ਬਦਲ ਮਾਰਚ-ਅਪਰੈਲ ਜਾਂ ਬੋਰਡ ਪ੍ਰੀਖਿਆਵਾਂ ਦਾ ਦੂਜਾ ਸੈੱਟ ਜੂਨ ਵਿਚ ਸਪਲੀਮੈਂਟਰੀ/ਪੂਰਕ ਜਾਂ ਇੰਪਰੂਵਮੈਂਟ ਪ੍ਰੀਖਿਆਵਾਂ ਨਾਲ ਲੈਣ ਬਾਰੇ ਚਰਚਾ ਹੋਈ ਹੈ।’’ ਅਧਿਕਾਰੀ ਨੇ ਕਿਹਾ, ‘‘ਸਾਡਾ ਅਕਾਦਮਿਕ ਕੈਲੰਡਰ ਜਿਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਉਪਰੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਭੂਗੋਲਿਕ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਕਿਉਂਕਿ ਸੀਬੀਐੱਸਈ ਸਕੂਲ ਦੇਸ਼ ਭਰ ਵਿਚ ਫੈਲੇ ਹਨ ਤੇ ਵਿਦੇਸ਼ ਵਿਚ ਵੀ ਹਨ, ਲਿਹਾਜ਼ਾ ਸਮੈਸਟਰ ਸਿਸਟਮ ਘੱਟ ਲਾਹੇਵੰਦ ਜਾਪਦਾ ਹੈ।’’ -ਪੀਟੀਆਈ

Advertisement

Advertisement
Advertisement