ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਬੀਐੱਸਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਲਈ ਕੰਪਾਰਟਮੈਂਟ ਦੀ ਡੇਟਸ਼ੀਟ ਜਾਰੀ

08:37 AM Jun 22, 2024 IST

ਸੁੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 21 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦੀ ਡੇਟਸ਼ੀਟ ਅੱਜ ਜਾਰੀ ਕਰ ਦਿੱਤੀ ਗਈ ਹੈ। ਬੋਰਡ ਵਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਤੋਂ 22 ਜੁਲਾਈ ਤਕ ਲਈਆਂ ਜਾਣਗੀਆਂ ਜਦਕਿ ਬਾਰ੍ਹਵੀਂ ਦੀ ਪ੍ਰੀਖਿਆ 15 ਜੁਲਾਈ ਨੂੰ ਹੀ ਲਈ ਜਾਵੇਗੀ। ਦਸਵੀਂ ਜਮਾਤ ਦੀ ਪਹਿਲੀ ਪ੍ਰੀਖਿਆ 15 ਜੁਲਾਈ ਨੂੰ ਸੋਸ਼ਲ ਸਾਇੰਸ, 16 ਨੂੰ ਹਿੰਦੀ, 18 ਨੂੰ ਵਿਗਿਆਨ, 19 ਨੂੰ ਗਣਿਤ ਸਟੈਂਡਰਡ ਤੇ ਗਣਿਤ ਬੇਸਿਕ, 20 ਨੂੰ ਅੰਗਰੇਜ਼ੀ ਤੇ 22 ਜੁਲਾਈ ਨੂੰ ਉਰਦੂ ਤੇ ਖੇਤਰੀ ਭਾਸ਼ਾਵਾਂ ਸਣੇ ਸੰਸਕ੍ਰਿਤ, ਕੰਪਿਊਟਰ ਐਪਲੀਕੇਸ਼ਨ ਦੀ ਪ੍ਰੀਖਿਆ ਹੋਵੇਗੀ। ਬੋਰਡ ਨੇ ਅੱਜ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਕੇਂਦਰ ਵਿੱਚ ਵਿਦਿਆਰਥੀ ਕੋਈ ਵੀ ਸੰਚਾਰ ਸਾਧਨ ਨਹੀਂ ਲੈ ਕੇ ਜਾਵੇਗਾ। ਬੋਰਡ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਐਲਓਸੀ ਜਮ੍ਹਾਂ ਹੋਈ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਪ੍ਰੀਖਿਆ ਕੇਂਦਰ ਵਿਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ।

Advertisement

ਦਸਵੀਂ ਦੇ ਦੋ ਤੇ ਬਾਰ੍ਹਵੀਂ ਦੇ ਇਕ ਵਿਸ਼ੇ ਵਿੱਚ ਅੰਕ ਸੁਧਾਰਨ ਦਾ ਮੌਕਾ

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਦਸਵੀਂ ਜਮਾਤ ਦੇ ਦੋ ਤੇ ਬਾਰ੍ਹਵੀਂ ਦੇ ਇਕ ਵਿਸ਼ੇ ਵਿੱਚ ਅੰਕਾਂ ਦਾ ਸੁਧਾਰ ਕਰਨਾ ਚਾਹੁੰਦੇ ਹਨ ਉਹ ਵੀ ਬੋਰਡ ਵੱਲੋਂ ਭੇਜੇ ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ। ਜਿਹੜੇ ਵਿਦਿਆਰਥੀ ਇਸ ਤੋਂ ਪਹਿਲਾਂ ਪਹਿਲੇ ਤੇ ਦੂਜੇ ਮੌਕੇ ਦੌਰਾਨ ਪ੍ਰੀਖਿਆ ਪਾਸ ਨਹੀਂ ਕਰ ਸਕੇ ਉਨ੍ਹਾਂ ਨੂੰ ਤੀਜਾ ਤੇ ਆਖਰੀ ਮੌਕਾ ਦਿੱਤਾ ਜਾਂਦਾ ਹੈ ਪਰ ਉਹ ਪ੍ਰਾਈਵੇਟ ਵਿਦਿਆਰਥੀ ਵਜੋਂ ਅਪਲਾਈ ਕਰ ਸਕਦੇ ਹਨ।

Advertisement
Advertisement
Tags :
CBSE Board
Advertisement