For the best experience, open
https://m.punjabitribuneonline.com
on your mobile browser.
Advertisement

ਸੀਬੀਐੱਸਈ: ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਸ਼ਾਨਦਾਰ

07:21 AM May 14, 2024 IST
ਸੀਬੀਐੱਸਈ  ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਸ਼ਾਨਦਾਰ
ਲੁਧਿਆਣਾ ਦੇ ਬੀਆਰਐੱਸ ਨਗਰ ’ਚ ਸਥਿਤ ਡੀਏਵੀ ਸਕੂਲ ਦੇ ਹੋਣਹਾਰ ਵਿਦਿਆਰਥੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 13 ਮਈ
ਸੀਬੀਐੱਸਈ ਬੋਰਡ ਨੇ ਅੱਜ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਐਲਾਨ ਕਰ ਦਿੱਤਾ। 12ਵੀਂ ਦੇ ਨਤੀਜਿਆਂ ਵਿੱਚ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ।
ਸਥਾਨਕ ਬੀਆਰਐਸ ਨਗਰ ’ਚ ਪੈਂਦੇ ਸੈਕਰਡ ਹਾਰਟ ਸਕੂਲ ਦੀ ਵਿਦਿਆਰਥਣ ਨੀਜ਼ਾ ਬੱਤਰਾ ਨੇ ਕਾਮਰਸ ਵਿੱਚੋਂ 98.6 ਫ਼ੀਸਦੀ, ਆਰਜੂ ਤ੍ਰੇਹਨ ਨੇ 97.4 ਫੀਸਦੀ ਤੇ ਹਰਸ਼ਪ੍ਰੀਤ ਕੌਰ ਨੇ ਮੈਡੀਕਲ ਵਿੱਚੋਂ 97.2 ਫ਼ੀਸਦੀ, ਡੀਏਵੀ ਸਕੂਲ ਪੱਖੋਵਾਲ ਰੋਡ ਦੇ ਈਸ਼ਾਨ ਪੁਜ਼ਾਰਾ ਨੇ ਕਾਮਰਸ ਵਿੱਚ 98 ਫ਼ੀਸਦੀ, ਕਨਵ ਜੈਨ ਨੇ ਨਾਨ-ਮੈਡੀਕਲ ਵਿੱਚ 97 ਫ਼ੀਸਦੀ, ਜਾਨਿਆ ਕੰਬੋਜ ਨੇ ਆਰਟਸ ਵਿੱਚੋਂ 96.8 ਫ਼ੀਸਦੀ, ਗਰੀਨ ਲੈਂਡ ਸਕੂਲ ਦੀ ਇਸ਼ਿਕਾ ਵਰਮਾ ਨੇ ਨਾਨ-ਮੈਡੀਕਲ ਵਿੱਚੋਂ 96.4 ਫ਼ੀਸਦੀ, ਰਿਧਿਮਾ ਨੇ ਕਾਮਰਸ ਵਿੱਚੋਂ 95.2 ਫ਼ੀਸਦੀ, ਰਾਧਿਕਾ ਗੁਪਤਾ ਨੇ ਮੈਡੀਕਲ ਵਿੱਚੋਂ 94.6 ਫ਼ੀਸਦੀ, ਗੁਰੂ ਨਾਨਕ ਪਬਲਿਕ ਸਕੂਲ ਦੇ ਹਰਸ਼ਦੀਪ ਸਿੰਘ ਨੇ ਮੈਡੀਕਲ ਵਿੱਚੋਂ 97.2 ਫ਼ੀਸਦੀ, ਪ੍ਰਭਨੂਰ ਬੇਦੀ ਨੇ ਆਰਟਸ ਵਿੱਚੋਂ 97 ਫ਼ੀਸਦੀ, ਗਰੀਨ ਲੈਂਡ ਸਕੂਲ ਦੇ ਵੇਦ ਭਾਟੀਆ ਨੇ ਆਰਟਸ ਵਿੱਚੋਂ 98.2 ਫ਼ੀਸਦੀ, ਪ੍ਰਭਲੀਨ ਕੌਰ ਗਰੇਵਾਲ ਨੇ ਕਾਮਰਸ ਵਿੱਚੋਂ 97.8 ਫ਼ੀਸਦੀ ਤੇ ਅਰਨਵ ਸ਼ਰਮਾ ਨੇ ਨਾਨ-ਮੈਡੀਕਲ ਵਿੱਚੋਂ 95.2 ਫ਼ੀਸਦੀ, ਗੁਰਨੂਰ ਕੌਰ ਨੇ ਨਾਨ-ਮੈਡੀਕਲ ਵਿੱਚ 96.4 ਫ਼ੀਸਦੀ, ਹਰਸ਼ ਵਿਦਿਆ ਮੰਦਿਰ ਸਕੂਲ ਦੇ ਹਰਸ਼ਰਾਜ ਨੇ ਮੈਡੀਕਲ ਵਿੱਚੋਂ 94 ਫ਼ੀਸਦੀ, ਹਰਨੂਰ ਨੇ ਨਾਨ-ਮੈਡੀਕਲ ਵਿੱਚੋਂ 93.4 ਫ਼ੀਸਦੀ ਤੇ ਕੋਮਲ ਨੇ ਕਾਮਰਸ ਵਿੱਚੋਂ 93 ਫ਼ੀਸਦੀ, ਬੀਸੀਐਮ ਆਰੀਆ ਮਾਡਲ ਸਕੂਲ ਆਨਿਯਾਰਾ ਨੇ ਸੀਐਫਐਸ ਵਿੱਚੋਂ 98.4 ਫ਼ੀਸਦੀ, ਮਨਮੀਤ ਕੌਰ ਨੇ ਨਾਨ-ਮੈਡੀਕਲ ਵਿੱਚੋਂ 98 ਫ਼ੀਸਦੀ ਜਦਕਿ ਸਕਸ਼ਮ ਜੋਸ਼ੀ ਨੇ ਕਾਮਰਸ ਵਿੱਚੋਂ 97.6 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਸੀਬੀਐਸਈ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਬੀਸੀਐੱਮ ਆਰੀਆ ਮਾਡਲ ਸਕੂਲ ਦੇ ਵਿਦਿਆਰਥੀਆਂ ਅਭੀਸ਼ੇਕ ਢਾਂਡਾ, ਹਾਰਦਿਕ ਗੁਪਤਾ, ਪਰਲਪ੍ਰੀਤ ਕੌਰ ਅਤੇ ਸਾਨਿਆ ਸੂਦ ਨੇ 99.4 ਫ਼ੀਸਦੀ, ਦਲੀਸ਼ਾ ਨੇ 99.2 ਫ਼ੀਸਦੀ, ਨਿਤਿਕਾ ਬਾਂਸਲ, ਯੂਵਲ ਜੈਨ, ਹਰਸ਼ਿਖਾ ਚਾਵਲਾ ਅਤੇ ਹਰਮਨ ਸਿੰਘ ਸੋਖੀ ਨੇ 99 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗੁਨਵੀਨ ਕੌਰ ਨੇ 99 ਫ਼ੀਸਦੀ, ਤਾਰਾ ਅਰੋੜਾ ਨੇ 98.4 ਅਤੇ ਰੁਦਰਾਖਸ਼ ਮਹਾਜਨ ਨੇ 97.8 ਫ਼ੀਸਦੀ, ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਅਭੀਨਵ ਗੋਇਲ ਨੇ 98.2 ਫ਼ੀਸਦੀ, ਲਕਸ਼ੈ ਅਗਰਵਾਲ ਨੇ 97.6 ਤੇ ਤ੍ਰਿਸ਼ਾ, ਨਿਖਲ, ਗੁਰਅਗਮ ਸਿੰਘ, ਸੁਚਿਤਾ ਸ਼ਰਮਾ ਅਤੇ ਭਗਤੀ ਸ਼ਰਮਾ ਨੇ 97 ਫ਼ੀਸਦੀ, ਗਰੀਨ ਲੈਂਡ ਸਕੂਲ ਸਿਵਲ ਸਿਟੀ ਦੇ ਵਿਦਿਆਰਥੀ ਪ੍ਰਤੀਕ ਕੁਮਾਰ ਨੇ 98 ਫ਼ੀਸਦੀ, ਤਮੰਨਾ ਨੇ 96.6 ਅਤੇ ਆਨਿਆ ਨੇ 94.8 ਫ਼ੀਸਦੀ, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਏਕਨੂਰ ਕੌਰ ਨੇ 98.4 ਫ਼ੀਸਦੀ, ਅਵੀਰਾਜ ਸਿੰਘ ਨੇ 96.8 ਫ਼ੀਸਦੀ ਅਤੇ ਪ੍ਰਭਜੋਤ ਕੌਰ ਨੇ 96.4 ਫ਼ੀਸਦੀ ਅੰਕ, ਬੀਵੀਐਮ ਊਧਮ ਸਿੰਘ ਨਗਰ ਦੀ ਵਿਦਿਆਰਥਣ ਰਿਜ਼ੁਲ ਜੈਨ ਨੇ 98.6 ਫ਼ੀਸਦੀ, ਗੌਰਵ ਨੇ 97.2 ਅਤੇ ਨੇਹਾ ਨੇ 94.2 ਫ਼ੀਸਦੀ ਨਾਲ, ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਪਬਲਿਕ ਸਕੂਲ ਸਮਰਾਲਾ ਦੇ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਦੀ ਵਿਦਿਆਰਥਣ ਦਮਨਜੋਤ ਕੌਰ ਨੇ 93.6 ਫ਼ੀਸਦੀ, ਸਨੇਹਾ ਵਰਮਾ ਨੇ 91.2 ਫ਼ੀਸਦੀ ਤੇ ਸਹਿਜਪ੍ਰੀਤ ਕੌਰ 91 ਫ਼ੀਸਦੀ ਅੰਕਾਂ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਬਾਰ੍ਹਵੀਂ ਜਮਾਤ ਦੇ ਨਾਨ-ਮੈਡੀਕਲ ਗਰੁੱਪ ਦੇ ਗੁਰਕਰਨ ਸਿੰਘ ਨੇ 87.4 ਫ਼ੀਸਦੀ ਨਾਲ ਪਹਿਲਾ, ਪਰਮਵੀਰ ਸਿੰਘ ਨੇ 82.4 ਫ਼ੀਸਦੀ ਨਾਲ ਦੂਜਾ ਅਤੇ ਇਸ਼ਮਨਦੀਪ ਸਿੰਘ ਤੇ ਹਰਮਨਦੀਪ ਸਿੰਘ ਨੇ 80.6 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

Advertisement

10ਵੀਂ ’ਚੋਂ ਜੈਸਮੀਨਜੋਤ ਕੌਰ ਤੇ 12ਵੀਂ ’ਚੋਂ ਅਨਮੋਲਪ੍ਰੀਤ ਸਿੰਘ ਅੱਵਲ

ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਤੇ ਸਟਾਫ।

ਪਾਇਲ (ਪੱਤਰ ਪ੍ਰੇਰਕ): ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਾਲ ਮਾਜਰਾ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਦਸਵੀਂ ਵਿੱਚੋਂ ਜੈਸਮੀਨਜੋਤ ਕੌਰ ਨੇ 93% ਅੰਕ ਹਾਸਲ ਕਰ ਕੇ ਪਹਿਲਾ, ਖੁਸ਼ਪ੍ਰੀਤ ਕੌਰ ਨੇ 92% ਅੰਕ ਹਾਸਲ ਕਰ ਕੇ ਦੂਜਾ ਅਤੇ ਪ੍ਰਭਜੋਤ ਕੌਰ ਨੇ 86% ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਬਾਰ੍ਹਵੀਂ ਜਮਾਤ ਵਿੱਚੋਂ ਅਨਮੋਲਪ੍ਰੀਤ ਸਿੰਘ ਨੇ 90% ਅੰਕ ਹਾਸਲ ਕਰ ਕੇ ਪਹਿਲਾ, ਦਮਨਪ੍ਰੀਤ ਕੌਰ ਨੇ 89% ਨਾਲ ਦੂਜਾ ਅਤੇ ਹਰਮਨ ਸਿੰਘ ਨੇ 87% ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਵੱਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਪੂਰਬਾ ਤੇ ਐਡੀਸ਼ਨਲ ਸਕੱਤਰ ਹਰਦਿਆਲ ਸਿੰਘ ਮਾਨੂੰਪੁਰ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

Advertisement

ਓਰੀਐਂਟ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਸ਼ਾਨਦਾਰ

ਓਰੀਐਂਟ ਸਕੂਲ ਦੇ ਹੋਣਹਾਰ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ। -ਫੋਟੋ: ਟੱਕਰ

ਮਾਛੀਵਾੜਾ (ਪੱਤਰ ਪ੍ਰੇਰਕ): ਓਰੀਐਂਟ ਇੰਟਰਨੈਸ਼ਨਲ ਸਕੂਲ ਐਂਡ ਸਪੋਰਟਸ ਅਕੈਡਮੀ ਦੇ ਸੀਬੀਐੱਸਈ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਚੇਅਰਮੈਨ ਵਿਕਰਮ ਸ਼ਰਮਾ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਰਜਤ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਮਠਿਆਈਆਂ ਵੰਡੀਆਂ। ਬਾਰ੍ਹਵੀਂ ਜਮਾਤ ਦੀ ਸਹਿਜਪ੍ਰੀਤ ਕੌਰ 94 ਫ਼ੀਸਦੀ ਅੰਕ ਲੈ ਕੇ ਸਕੂਲ ’ਚੋਂ ਪਹਿਲਾ, ਰਿਆ ਨੇ 91 ਫ਼ੀਸਦੀ ਤੇ ਮੈਥਾਲੀ ਨੇ 87 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ਦੀ ਨਿਧੀ ਸ਼ਰਮਾ ਨੇ 90 ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਮਨਦੀਪ ਕੌਰ ਤੇ ਹਰਮਨ ਕੌਰ 85 ਫ਼ੀਸਦੀ ਨਾਲ ਦੂਜਾ ਤੇ ਗੁਰਕਰਨਪ੍ਰੀਤ ਕੌਰ ਨੇ 85 ਫ਼ੀਸਦੀ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ।

Advertisement
Author Image

Advertisement