ਸੀਬੀਐੱਮ ਨੇ ਦੀਵਾਲੀ ਮੌਕੇ ਸਜਾਈਆਂ ਮਾਰਕੀਟਾਂ ਦੇ ਨਤੀਜੇ ਐਲਾਨੇ
ਮੁਕੇਸ਼ ਕੁਮਾਰ
ਚੰਡੀਗੜ੍ਹ, 5 ਨਵੰਬਰ
ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਵੱਲੋਂ ਦੀਵਾਲੀ ਦੇ ਮੌਕੇ ਸ਼ਹਿਰ ਵਿੱਚ ਸਭ ਤੋਂ ਵੱਧ ਸਜਾਈਆਂ ਮਾਰਕੀਟਾਂ ਅਤੇ ਸਭ ਤੋਂ ਵੱਧ ਪਾਰਕਿੰਗ ਅਨੁਕੂਲ ਮਾਰਕੀਟਾਂ ਲਈ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਨੇ ਇਸ ਸਾਲ ਦੀਵਾਲੀ ਦੇ ਮੌਕੇ ਸ਼ਹਿਰ ਵਿੱਚ ਪੰਜ ‘ਬੈਸਟ ਡੈਕੋਰੇਟਿਡ ਮਾਰਕੀਟ’, ਤਿੰਨ ‘ਮੋਸਟ ਪਾਰਕਿੰਗ ਫ੍ਰੈਂਡਲੀ/ਮੈਨੇਜਡ ਮਾਰਕੀਟ’ ਅਤੇ ਬੂਥ ਮਾਰਕੀਟ ਲਈ ਵਿਸ਼ੇਸ਼ ਪੁਰਸਕਾਰ ਦਾ ਐਲਾਨ ਕੀਤਾ ਸੀ। ਸੀਬੀਐਮ ਦੇ ਚੇਅਰਮੈਨ ਚਿਰੰਜੀਵ ਸਿੰਘ ਨੇ ਦੱਸਿਆ ਕਿ ਸਭ ਤੋਂ ਵਧੀਆ ਸਜਾਵਟ ਵਾਲੀਆਂ ਪੰਜ ਮਾਰਕੀਟਾਂ ਵਿੱਚ ਬਿਜਨਸ ਪ੍ਰਮੋਸ਼ਨ ਕੌਂਸਲ ਸੈਕਟਰ-17, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 35-ਸੀ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 22-ਬੀ (ਮੋਬਾਈਲ ਮਾਰਕੀਟ), ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 22-ਡੀ (ਜਵੈਲਰਜ਼ ਮਾਰਕੀਟ) ਅਤੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 20-ਸੀ (ਇਨਰ ਮਾਰਕੀਟ) ਨੂੰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਮਾਰਕੀਟ ਕਮੇਟੀ ਸੈਕਟਰ 19-ਸੀ, ਕੈਪੀਟਲ ਬਿਜ਼ਨਸ ਐਸੋਸੀਏਸ਼ਨ ਸੈਕਟਰ 19-ਡੀ ਅਤੇ ਮਾਰਕੀਟ ਡੀਲਰ ਐਸੋਸੀਏਸ਼ਨ ਸੈਕਟਰ 18-ਡੀ ਨੂੰ ਵਧੀਆ ਤਿੰਨ ਪਾਰਕਿੰਗ ਅਨੁਕੂਲ ਮਾਰਕੀਟਾਂ ਲਈ ਜੇਤੂ ਐਲਾਨਿਆ ਗਿਆ ਹੈ।
ਸ਼ਹਿਰ ਵਿੱਚ ਸਭ ਤੋਂ ਵਧੀਆ ਸਜਾਈ ਗਈ ਬੂਥ ਮਾਰਕੀਟ ਲਈ ਪ੍ਰੋਗਰੈਸਿਵ ਸ਼ਾਪਕੀਪਰਜ਼ ਐਸੋਸੀਏਸ਼ਨ ਸੈਕਟਰ 22-ਡੀ (ਬੂਥ ਜਿਊਲਰਜ਼ ਮਾਰਕੀਟ) ਨੂੰ ਚੁਣਿਆ ਗਿਆ ਹੈ।