ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਬੀਆਈਸੀ ਵੱਲੋਂ ਜੀਐੱਸਟੀ ਦੀ ਸਮੇਂ ਤੋਂ ਪਹਿਲਾਂ ਰਿਕਵਰੀ ਲਈ ਹਦਾਇਤਾਂ ਜਾਰੀ

07:57 AM Jun 03, 2024 IST

ਨਵੀਂ ਦਿੱਲੀ, 2 ਜੂਨ
ਅਸਿੱਧੇ ਕਰਾਂ ਤੇ ਕਸਟਮਜ਼ ਬਾਰੇ ਕੇਂਦਰੀ ਬੋਰਡ (ਸੀਬੀਆਈਸੀ) ਨੇ ਕਿਹਾ ਹੈ ਕਿ ਪ੍ਰਮੁੱਖ ਕਮਿਸ਼ਨਰ ਜਾਂ ਕਮਿਸ਼ਨਰ ਪੱਧਰ ਦਾ ਅਧਿਕਾਰੀ ਜੀਐੱਸਟੀ ਬਕਾਇਆਂ ਦੀ ਰਿਕਵਰੀ ਲਈ ਤਿੰਨ ਮਹੀਨਿਆਂ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕਰ ਸਕਦੇ ਹਨ। ਜੀਐੱਸਟੀ ਕਾਨੂੰਨ ਅਧੀਨ ਜੇ ਟੈਕਸਯੋਗ ਵਿਅਕਤੀ ਸੀਜੀਐੱਸਟੀ ਐਕਟ ਅਧੀਨ ਜਾਰੀ ਡਿਮਾਂਡ ਆਰਡਰ ਵਿਚ ਦਰਸਾਈ ਰਕਮ ਦੀ ਅਜਿਹਾ ਹੁਕਮ ਜਾਰੀ ਹੋਣ ਤੋਂ ਤਿੰਨ ਮਹੀਨਿਆਂ ਅੰਦਰ ਅਦਾਇਗੀ ਨਹੀਂ ਕਰਦਾ ਤਾਂ ਟੈਕਸ ਅਧਿਕਾਰੀ ਇਸ ਅਰਸੇ ਦੀ ਮਿਆਦ ਪੁੱਗਣ ਤੋਂ ਬਾਅਦ ਹੀ ਰਿਕਵਰੀ ਦੀ ਕਾਰਵਾਈ ਸ਼ੁਰੂ ਕਰ ਸਕਦਾ ਹੈ। ਸੀਬੀਆਈਸੀ ਨੇ ਕਿਹਾ ਕਿ ਕੁਝ ਖਾਸ ਕੇਸਾਂ ਵਿਚ, ਜਿੱਥੇ ਇਹ ਮਾਲੀਏ ਦੇ ਹਿੱਤ ਤੋਂ ਜ਼ਰੂਰੀ ਹੋਵੇ, ਸਬੰਧਤ ਅਧਿਕਾਰੀ ਕਾਰਨਾਂ ਨੂੰ ਲਿਖਤੀ ਤੌਰ ’ਤੇ ਦਰਜ ਕਰਨ ਤੋਂ ਬਾਅਦ ਤਿੰਨ ਮਹੀਨਿਆਂ ਤੋਂ ਪਹਿਲਾਂ ਵੀ ਸਬੰਧਤ ਰਕਮ ਦੀ ਅਦਾਇਗੀ ਲਈ ਆਖ ਸਕਦਾ ਹੈ। -ਪੀਟੀਆਈ

Advertisement

Advertisement
Advertisement