For the best experience, open
https://m.punjabitribuneonline.com
on your mobile browser.
Advertisement

ਸੀਬੀਆਈ ਟੀਮ ਵੱਲੋਂ ਸੰਦੇਸ਼ਖਲੀ ਦਾ ਦੌਰਾ

07:42 AM Apr 21, 2024 IST
ਸੀਬੀਆਈ ਟੀਮ ਵੱਲੋਂ ਸੰਦੇਸ਼ਖਲੀ ਦਾ ਦੌਰਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕੋਲਕਾਤਾ: ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਵਿੱਚ ਮਹਿਲਾਵਾਂ ਨਾਲ ਵਾਪਰੀਆਂ ਕਥਿਤ ਅਪਰਾਧਿਕ ਘਟਨਾਵਾਂ ਤੇ ਜ਼ਮੀਨਾਂ ’ਤੇ ਕਬਜ਼ੇ ਦੇ ਦੋਸ਼ਾਂ ਦੀ ਜਾਂਚ ਲਈ ਸੀਬੀਆਈ ਦੀ ਦਸ ਮੈਂਬਰੀ ਟੀਮ ਸੰਦੇਸ਼ਖਲੀ ਪੁੱਜੀ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਟੀਮ ਦੇ ਇੱਕ ਹਿੱਸੇ ਨੇ ਸੰਦੇਸ਼ਖਲੀ ਦੇ ਸੁੰਦਰੀਖਲੀ ਇਲਾਕੇ ਦੇ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਵੱਲੋਂ ਲਾਏ ਦੋਸ਼ ਕਲਮਬੱਧ ਕੀਤੇ। ਟੀਮ ਦੇ ਦੂਜੇ ਹਿੱਸੇ ਨੇ ਸੰਦੇਸ਼ਖਲੀ ਪੁਲੀਸ ਸਟੇਸ਼ਨ ਦਾ ਦੌਰਾ ਕੀਤਾ ਤੇ ਜਾਂਚ ਸਬੰਧੀ ਸਥਾਨਕ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ,‘ਅਸੀਂ ਔਰਤਾਂ ਖ਼ਿਲਾਫ਼ ਵਾਪਰੇ ਅਪਰਾਧਾਂ ਤੇ ਜ਼ਮੀਨਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਦੀ ਜਾਂਚ ਦੇ ਸਬੰਧ ’ਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਲਈ ਸੰਦੇਸ਼ਖਲੀ ਪੁੱਜੇ ਹਾਂ। ਅਸੀਂ ਉਨ੍ਹਾਂ ਵੱਲੋਂ ਲਾਏ ਦੋਸ਼ ਕਲਮਬੱਧ ਕਰ ਰਹੇ ਹਾਂ।’ ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਕੋਲਕਾਤਾ ਹਾਈ ਕੋਰਟ ਨੇ ਸੀਬੀਆਈ ਨੂੰ ਸੰਦੇਸ਼ਖਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਜਾਂਚ ਦਾ ਹੁਕਮ ਦਿੱਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×