ਸੀਬੀਆਈ ਵੱਲੋਂ ਨਿਊਜ਼ਕਲਿੱਕ ਤੇ ਮੁੱਖ ਸੰਪਾਦਕ ਪੁੁਰਕਾਇਸਥ ਖਿਲਾਫ਼ ਐੱਫਆਈਆਰ ਦਰਜ
08:03 AM Oct 12, 2023 IST
ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਕਥਿਤ ਉਲੰਘਣਾ ਦੇ ਦੋਸ਼ ਹੇਠ ਨਿਊਜ਼ਕਲਿੱਕ ਤੇ ਇਸ ਦੇ ਬਾਨੀ ਪ੍ਰਬੀਰ ਪੁਰਕਾਇਸਥ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਨੇ ਨਿਊਜ਼ ਪੋਰਟਲ ਦੇ ਬਾਨੀ ਦੇ ਦਫ਼ਤਰ ਤੇ ਰਿਹਾਇਸ਼ ’ਤੇ ਛਾਪੇ ਵੀ ਮਾਰੇ। ਏਜੰਸੀ ਨੇ ਐੱਫਆਈਆਰ ਵਿੱਚ ਕੰਪਨੀ ਪੀਪੀਕੇ ਨਿਊਜ਼ਕਲਿੱਕ ਸਟੂਡੀਓ ਪ੍ਰਾਈਵੇਟ ਲਿਮਟਿਡ, ਪੁਰਕਾਇਸਥ, ਵਰਲਡਵਾਈਡ ਮੀਡੀਆ ਹੋਲਡਿੰਗਜ਼ ਦੇ ਮੈਨੇਜਰ ਜੇਸਨ ਫੈਚਰ ਤੇ ਆਈਟੀ ਕੰਸਲਟੈਂਸੀ ਫਰਮ ਚਲਾਉਂਦੇ ਅਮਰੀਕੀ ਧਨਾਢ ਨੈਵਿਲੇ ਰੌਏ ਸਿੰਘਮ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਐੱਫਆਈਆਰ ਵਿੱਚ ਕੁਝ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਟੀਮ ਨੇ ਨਿਊਜ਼ਕਲਿੱਕ ਦੇ ਬਾਨੀ ਪੁਰਕਾਇਸਥ ਦੀ ਰਿਹਾਹਿਸ਼ ਤੇ ਦਫ਼ਤਰ ਦੀ ਤਲਾਸ਼ੀ ਲਈ। ਪੁਰਕਾਇਸਥ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਰਜ ਕੇਸ ਵਿੱਚ ਇਸ ਵੇਲੇ ਦਿੱਲੀ ਪੁਲੀਸ ਦੀ ਹਿਰਾਸਤ ਵਿੱਚ ਹੈ। -ਪੀਟੀਆਈ
Advertisement
Advertisement