ਸੀਬੀਆਈ ਨੇ ਟੀਐੱਮਸੀ ਦੀ ਸਾਬਕਾ ਸੰਸਦ ਮੈਂਬਰ ਮਹੂਆ ਦੇ ਟਿਕਾਣਿਆਂ ’ਤੇ ਛਾਪੇ ਮਾਰੇ
12:04 PM Mar 23, 2024 IST
Advertisement
ਨਵੀਂ ਦਿੱਲੀ, 23 ਮਾਰਚ
ਸੀਬੀਆਈ ਨੇ ਕਥਿਤ ਤੌਰ ’ਤੇ ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ ਦੇ ਮਾਮਲੇ ਵਿੱਚ ਅੱਜ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸਾਬਕਾ ਸੰਸਦ ਮਹੂਆ ਮੋਇਤਰਾ ਦੇ ਕੋਲਕਾਤਾ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਸੀਬੀਆਈ ਅੱਜ ਮਹੂਆ ਕੋਲਕਾਤਾ ਅਤੇ ਹੋਰ ਸ਼ਹਿਰਾਂ 'ਚ ਟਿਕਾਣਿਆਂ 'ਤੇ ਪਹੁੰਚੀ ਅਤੇ ਛਾਪੇਮਾਰੀ ਦੀ ਪ੍ਰਕਿਰਿਆ ਦੀ ਜਾਣਕਾਰੀ ਦੇ ਕੇ ਕਾਰਵਾਈ ਸ਼ੁਰੂ ਕੀਤੀ। ਸੀਬੀਆਈ ਨੇ ਲੋਕਪਾਲ ਦੇ ਨਿਰਦੇਸ਼ਾਂ 'ਤੇ ਵੀਰਵਾਰ ਨੂੰ ਮੋਇਤਰਾ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ।
Advertisement
Advertisement