For the best experience, open
https://m.punjabitribuneonline.com
on your mobile browser.
Advertisement

ਤਾਮਿਲਨਾਡੂ ਦੇ ਬਸਪਾ ਸੂਬਾ ਪ੍ਰਧਾਨ ਦੇ ਕਤਲ ਦੀ ਸੀਬੀਆਈ ਜਾਂਚ ਮੰਗੀ

07:03 AM Jul 09, 2024 IST
ਤਾਮਿਲਨਾਡੂ ਦੇ ਬਸਪਾ ਸੂਬਾ ਪ੍ਰਧਾਨ ਦੇ ਕਤਲ ਦੀ ਸੀਬੀਆਈ ਜਾਂਚ ਮੰਗੀ
ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 8 ਜੁਲਾਈ
ਬਹੁਜਨ ਸਮਾਜ ਪਾਰਟੀ ਹਰਿਆਣਾ ਰਾਜ ਦੀ ਜ਼ਿਲ੍ਹਾ ਯਮੁਨਾਨਗਰ ਇਕਾਈ ਨੇ ਤਾਮਿਲਨਾਡੂ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਕੇ. ਆਰਮਸਟਰਾਂਗ ਦੀ ਚੇਨਈ ਸਥਿਤ ਰਿਹਾਇਸ਼ ਦੇ ਬਾਹਰ ਹੋਏ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਨੇ ਬਸਪਾ ਦੇ ਸੂਬਾ ਪ੍ਰਧਾਨ ਧਰਮਪਾਲ ਤਿਗਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਇਸ ਸਬੰਧੀ ਰਾਸ਼ਟਰਪਤੀ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ । ਸ੍ਰੀ ਤਿਗਰਾ ਨੇ ਪੀੜਤ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁਖਦਾਈ ਅਤੇ ਚਿੰਤਾਜਨਕ ਘਟਨਾ ਨਾਲ ਤਾਮਿਲਨਾਡੂ ਰਾਜ ਸਣੇ ਪੂਰੇ ਦੇਸ਼ ਦੇ ਬਸਪਾ ਵਰਕਰਾਂ ਵਿਚ ਭਾਰੀ ਰੋਸ ਹੈ। ਐਨਾ ਹੀ ਨਹੀਂ ਹਰਿਆਣਾ ਸੂਬੇ ਵਿੱਚ ਵੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਤਾਮਿਲਨਾਡੂ ਦੇ ਬਸਪਾ ਪ੍ਰਧਾਨ ਦਾ ਕਤਲ ਕਰਨ ਵਾਲੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਚੌਧਰੀ ਸਾਹੀਰਾਮ, ਬਸਪਾ ਉਮੀਦਵਾਰ ਜਗਾਧਰੀ ਦਰਸ਼ਨ ਲਾਲ ਖੇੜਾ, ਜ਼ਿਲ੍ਹਾ ਇੰਚਾਰਜ ਵਿਸ਼ਾਲ ਗੁੱਜਰ, ਜ਼ਿਲ੍ਹਾ ਪ੍ਰਧਾਨ ਰਾਹੁਲ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਬ੍ਰਹਮਪਾਲ ਸਿੰਘ, ਲਕਸ਼ਮਣ ਦਾਸ ਸਾਬਕਾ ਚੇਅਰਮੈਨ, ਜੋਰਾ ਸਿੰਘ, ਸ਼ਮਸ਼ੇਰ ਸਿੰਘ, ਗੰਗਾਰਾਮ, ਭੋਪਾਲ ਸਿੰਘ, ਸੁਮੇਰ ਚੰਦ, ਲਾਲਚੰਦ, ਰਾਜੇਸ਼ ਕੁਮਾਰ, ਸੋਨੂੰ, ਅਜਮੇਰ ਸਿੰਘ, ਈਸ਼ਵਰ ਦਿਆਲ, ਡਾ. ਵਿਕਰਮ, ਗੋਲਡੀ ਫ਼ਿਰੋਜ਼ਪੁਰ, ਡਾ. ਰਾਮ ਕੁਮਾਰ, ਹਰੀਸ਼ ਕਲਸਨ, ਹਿਮਾਂਸ਼ੂ, ਰਾਜੇਸ਼ ਮਿਲਖ, ਫੂਲ ਚੰਦ ਹਾਜ਼ਰ ਸਨ।

Advertisement

Advertisement
Advertisement
Author Image

Advertisement