ਬੰਗਾਲ ਤੋਂ ਬਾਹਰ ਕੇਸ ਤਬਦੀਲ ਕਰਨ ਸਬੰਧੀ ਪਟੀਸ਼ਨ ’ਤੇ ਸੀਬੀਆਈ ਨੂੰ ਝਾੜ
07:29 AM Sep 21, 2024 IST
ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2021 ਦੀ ਹਿੰਸਾ ਤੋਂ ਬਾਅਦ ਦੇ ਕੇਸਾਂ ਨੂੰ ਪੱਛਮੀ ਬੰਗਾਲ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕਰਨ ਵਾਲੀ ਸੀਬੀਆਈ ਦੀ ਪਟੀਸ਼ਨ ’ਤੇ ਅਦਾਲਤਾਂ ’ਤੇ ‘ਸ਼ਰਮਨਾਕ ਦੋਸ਼’ ਲਾਉਣ ਲਈ ਕੇਂਦਰੀ ਏਜੰਸੀ ਨੂੰ ਝਾੜ ਪਾਈ ਹੈ। ਜਸਟਿਸ ਅਭੈ ਐੱਸ. ਓਕਾ ਤੇ ਜਸਟਿਸ ਪੰਕਜ ਮਿਥਲ ਦੇ ਬੈਂਚ ਨੇ ਕਿਹਾ ਕਿ ਸੀਬੀਆਈ ਪੱਛਮੀ ਬੰਗਾਲ ’ਚ ਪੂਰੀ ਨਿਆਂਪਾਲਿਕਾ ’ਤੇ ਦੋਸ਼ ਨਹੀਂ ਲਗਾ ਸਕਦੀ। ਬੈਂਚ ਨੇ ਸੀਬੀਆਈ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸਵੀ ਰਾਜੂ ਨੇ ਕਿਹਾ, ‘ਰਾਜੂ ਜੀ ਇਸ ’ਚ ਕਿਸ ਤਰ੍ਹਾਂ ਦੇ ਆਧਾਰ ਦੱਸੇ ਗਏ ਹਨ। ਤੁਸੀਂ ਪੂਰੀ ਨਿਆਂਪਾਲਿਕਾ ’ਤੇ ਕਿਸ ਤਰ੍ਹਾਂ ਦੋਸ਼ ਲਗਾ ਸਕਦੇ ਹੋ? ਤੁਸੀਂ ਇਸ ਤਰ੍ਹਾਂ ਦਿਖਾ ਰਹੇ ਹੋ ਕਿ ਜਿਵੇਂ ਪੂਰੇ ਪੱਛਮੀ ਬੰਗਾਲ ’ਚ ਮਾਹੌਲ ਖਰਾਬ ਹੋਵੇ।’ ਉਨ੍ਹਾਂ ਕਿਹਾ, ‘ਅਜਿਹਾ ਹੋ ਸਕਦਾ ਹੈ ਕਿ ਤੁਹਾਡੇ ਅਧਿਕਾਰੀ ਕਿਸੇ ਨਿਆਂਇਕ ਅਧਿਕਾਰੀ ਜਾਂ ਕਿਸੇ ਵਿਸ਼ੇਸ਼ ਸੂਬੇ ਨੂੰ ਪਸੰਦ ਨਾ ਕਰਨ ਪਰ ਇਹ ਨਾ ਕਹੋ ਕਿ ਪੂਰੀ ਨਿਆਂਪਾਲਿਕਾ ਕੰਮ ਨਹੀਂ ਕਰ ਰਹੀ।’ -ਪੀਟੀਆਈ
Advertisement
Advertisement