ਸੀਬੀਆਈ ਵੱਲੋਂ ਦੇਸ਼ਮੁਖ ਖ਼ਿਲਾਫ਼ ਐੱਫਆਈਆਰ ਦਰਜ
07:23 AM Sep 05, 2024 IST
Advertisement
ਨਵੀਂ ਦਿੱਲੀ:
ਭਾਜਪਾ ਆਗੂਆਂ ਨੂੰ ਝੂਠੇ ਕੇਸ ’ਚ ਫਸਾਉਣ ਦੀ ਕਥਿਤ ਸਾਜ਼ਿਸ਼ ਲਈ ਸੀਬੀਆਈ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਤਤਕਾਲੀ ਵਿਸ਼ੇਸ਼ ਸਰਕਾਰੀ ਵਕੀਲ ਪ੍ਰਵੀਨ ਪੰਡਿਤ ਚਵਾਨ ਅਤੇ ਦੋ ਪੁਲੀਸ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਸੀਬੀਆਈ ਨੇ ਦੇਵੇਂਦਰ ਫੜਨਵੀਸ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਦੇ ਤਤਕਾਲੀ ਸਪੀਕਰ ਨੂੰ ਸੌਂਪੀ ਗਈ ਪੈੱਨ ਡਰਾਈਵ ਦੇ ਆਧਾਰ ’ਤੇ ਦੋ ਸਾਲ ਮੁੱਢਲੀ ਜਾਂਚ ਮਗਰੋਂ ਕੇਸ ਦਰਜ ਕੀਤਾ ਹੈ। ਸ਼ਿਕਾਇਤ ਪਹਿਲਾਂ ਜ਼ੀਰੋ ਐੱਫਆਈਆਰ ਵਜੋਂ ਦਰਜ ਕੀਤੀ ਗਈ ਸੀ ਅਤੇ ਬਾਅਦ ’ਚ ਇਸ ਨੂੰ ਪੁਣੇ ਤਬਦੀਲ ਕਰ ਦਿੱਤਾ ਗਿਆ ਸੀ ਜਿਥੇ 5 ਜਨਵਰੀ, 2021 ਨੂੰ ਇਹ ਦਰਜ ਕੀਤੀ ਗਈ। -ਪੀਟੀਆਈ
Advertisement
Advertisement