ਮਨੀਪੁਰ ਹਿੰਸਾ ਦਾ ਜਾਇਜ਼ਾ ਲੈਣ ਲਈ ਸੀਬੀਆਈ ਡਾਇਰੈਕਟਰ ਇੰਫਾਲ ’ਚ
12:02 PM Dec 19, 2023 IST
Advertisement
ਨਵੀਂ ਦਿੱਲੀ, 19 ਦਸੰਬਰ
ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਮਨੀਪੁਰ ਵਿੱਚ ਜਾਤੀ ਹਿੰਸਾ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦਾ ਜਾਇਜ਼ਾ ਲੈਣ ਲਈ ਇੰਫਾਲ ਪੁੱਜੇ। ਏਜੰਸੀ ਨੇ ਹਿੰਸਾ ਦੇ ਉਨ੍ਹਾਂ 27 ਮਾਮਲਿਆਂ ਨੂੰ ਆਪਣੇ ਅਧੀਨ ਲਿਆ ਹੈ, ਜਿਨ੍ਹਾਂ ਦੀ ਪਹਿਲਾਂ ਰਾਜ ਪੁਲੀਸ ਨੇ ਜਾਂਚ ਕੀਤੀ ਸੀ। ਮਈ ਵਿੱਚ ਭੜਕੀ ਹਿੰਸਾ ਵਿੱਚ ਹੁਣ ਤੱਕ 175 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ।
Advertisement
Advertisement