ਸੀਬੀਆਈ ਵੱਲੋਂ ਰਿਸ਼ਵਤਖੋਰੀ ਮਾਮਲੇ ਵਿੱਚ ਈਡੀ ਦਾ ਡਿਪਟੀ ਡਾਇਰੈਕਟਰ ਗ੍ਰਿਫ਼ਤਾਰ
11:01 AM May 30, 2025 IST
ਨਵੀਂ ਦਿੱਲੀ, 30 ਮਈ
Advertisement
ਸੀਬੀਆਈ ਨੇ ਉੜੀਸਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਚਿੰਤਨ ਰਘੂਵੰਸ਼ੀ ਨੂੰ ਕਥਿਤ ਰਿਸ਼ਵਤਖੋਰੀ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਵੀਰਵਾਰ ਨੂੰ ਇੱਕ ਜਾਲ ਵਿਛਾ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਅਧਿਕਾਰੀ ਕਥਿਤ ਤੌਰ ’ਤੇ ਭੁਬਨੇਸ਼ਵਰ ਦੇ ਇੱਕ ਮਾਈਨਿੰਗ ਕਾਰੋਬਾਰੀ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2013 ਬੈਚ ਦੇ ਆਈਆਰਐੱਸ ਅਧਿਕਾਰੀ ਰਘੂਵੰਸ਼ੀ ਨੂੰ ਕਥਿਤ ਤੌਰ ’ਤੇ ਕਾਰਵਾਈ ਦੌਰਾਨ ਫੜਿਆ ਗਿਆ ਸੀ ਅਤੇ ਇਸ ਉਪਰੰਘ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ
Advertisement
Advertisement



