For the best experience, open
https://m.punjabitribuneonline.com
on your mobile browser.
Advertisement

ਸੀਬੀਡੀਟੀ ਚੇਅਰਮੈਨ ਗੁਪਤਾ ਦਾ ਕਾਰਜਕਾਲ 9 ਮਹੀਨੇ ਵਧਾਇਆ

07:06 AM Oct 01, 2023 IST
ਸੀਬੀਡੀਟੀ ਚੇਅਰਮੈਨ ਗੁਪਤਾ ਦਾ ਕਾਰਜਕਾਲ 9 ਮਹੀਨੇ ਵਧਾਇਆ
Advertisement

ਨਵੀਂ ਦਿੱਲੀ: ਕੇਂਦਰ ਨੇ ਸੀਬੀਡੀਟੀ ਦੇ ਚੇਅਰਮੈਨ ਨਿਤਨਿ ਗੁਪਤਾ ਦਾ ਕਾਰਜਕਾਲ ਕਰਾਰ ਦੇ ਆਧਾਰ ’ਤੇ ਜੂਨ 2024 ਤੱਕ ਨੌਂ ਮਹੀਨਿਆਂ ਲਈ ਵਧਾ ਦਿੱਤਾ ਹੈ। ਗੁਪਤਾ (60) ਆਮਦਨ ਕਰ ਵਿਭਾਗ ਦੇ 1986 ਬੈਚ ਦੇ ਭਾਰਤੀ ਰੈਵੇਨਿਊ ਸੇਵਾ (ਆਈਆਰਐੱਸ) ਦੇ ਅਧਿਕਾਰੀ ਹਨ। ਸਰਕਾਰੀ ਹੁਕਮ ’ਚ ਦੱਸਿਆ ਗਿਆ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ 1 ਅਕਤੂਬਰ 2023 ਤੋਂ ਜੂਨ 2024 ਜਾਂ ਅਗਲੇ ਹੁਕਮਾਂ ਤੱਕ ਕਰਾਰ ਦੇ ਆਧਾਰ ’ਤੇ ਗੁਪਤਾ ਨੂੰ ਸੀਬੀਡੀਟੀ ਚੇਅਰਮੈਨ ਵਜੋਂ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। -ਪੀਟੀਆਈ

Advertisement

ਯੂਆਈਡੀਏਆਈ ਸੀਈਓ ਅਗਰਵਾਲ ਦੇ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ

ਨਵੀਂ ਦਿੱਲੀ: ਸੀਨੀਅਰ ਨੌਕਰਸ਼ਾਹ ਅਮਿਤ ਅਗਰਵਾਲ ਨੂੰ ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਜੋਂ ਕਾਰਜਕਾਲ ’ਚ ਇੱਕ ਸਾਲ ਦਾ ਵਾਧਾ ਦਿੱਤਾ ਗਿਆ ਹੈ। ਅਗਰਵਾਲ ਛੱਤੀਸਗੜ੍ਹ ਕਾਡਰ ਦੇ 1993 ਬੈਚ ਦੇ ਆਈਏਐੱਸ ਅਧਿਕਾਰੀ ਹਨ। ਪਰਸੋਨਲ ਮੰਤਰਾਲੇ ਦੇ ਇੱਕ ਹੁਕਮ ਮੁਤਾਬਕ ਮੰਤਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਯੂਆਈਡੀਏਆਈ ਦੇ ਸੀਈਓ ਵਜੋਂ ਅਗਰਵਾਲ ਦੇ ਕਾਰਜਕਾਲ ਨੂੰ 2 ਨਵੰਬਰ 2023 ਤੋਂ ਅੱਗੇ ਇੱਕ ਸਾਲ ਯਾਨੀ 2 ਨਵੰਬਰ 2024 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×