ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਾੜ ਸਾਹਿਬ ਕਾਲਜ ਵਿੱਚ ਸੀਬੀਸੀ ਸਿਹਤ ਜਾਂਚ ਕੈਂਪ

11:33 AM Sep 21, 2024 IST
ਕੈਂਪ ਦੌਰਾਨ ਵਿਦਿਆਰਥਣਾਂ ਦਾ ਚੈੱਕਅਪ ਕਰਦੇ ਹੋਏ ਡਾਕਟਰ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਸਤੰਬਰ
ਸਥਾਨਕ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਕਾਲਜ ਦੇ ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਰਣਜੀਤ ਕੌਰ ਅਤੇ ਰੈੱਡ ਰਿਬਨ ਯੂਨਿਟ ਦੇ ਇੰਚਾਰਜ ਮਿਸ ਸੁਖਵਿੰਦਰ ਕੌਰ ਵੱਲੋਂ ਕੌਮੀ ਪੋਸ਼ਣ ਮਹੀਨਾ ਤਹਿਤ ਪ੍ਰੋਗਰਾਮ ਕਰਵਾਇਆ ਮਨਾਇਆ ਗਿਆ। ਇਸ ਦਾ ਮੁੱਖ ਥੀਮ ‘ਨਿਊਟਰੀਸ਼ਨ ਡਾਇਟ ਫ਼ਾਰ ਐਵਰੀ ਵਨ’ ਸੀ। ਪ੍ਰੋਗਰਾਮ ਵਿੱਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਅਨੀਮੀਆ ਮੁਕਤ ਭਾਰਤ’ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਸਾਂਝ ਕੇਂਦਰ, ਹੈਲਥ ਐਂਡ ਵੈੱਲਨੈੱਸ ਕੋਚ, ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰਨ ਹਸਪਤਾਲ ਸਮਰਾਲਾ ਅਤੇ ਨਵ ਕਿਰਨ ਕੇਂਦਰ ਸਿਵਲ ਹਸਪਤਾਲ ਸਮਰਾਲਾ ਨੇ ਕਾਲਜ ਦੀਆਂ 200 ਤੋਂ ਵੱਧ ਵਿਦਿਆਰਥਣਾਂ ਦਾ ਸੀਬੀਸੀ ਚੈੱਕਅਪ ਕੀਤਾ ਗਿਆ। ਇਸ ਮੌਕੇ ਨਿਧੀ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੇ ਖਾਣੇ ਵਿੱਚੋਂ ਬਾਜ਼ਾਰ ਦੀਆਂ ਤਿਆਰ ਚੀਜ਼ਾਂ ਕੱਢ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਔਰਤ ਹੀ ਤੰਦਰੁਸਤ ਸਮਾਜ ਦੀ ਸਿਰਜਕ ਹੁੰਦੀ ਹੈ ਤੇ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ।

Advertisement

Advertisement