ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਲਤੀ ਕੰਪਲੈਕਸ ਵਿੱਚੋਂ ਵਾਹਨ ਚੋਰੀ ਕਰਦਾ ਕਾਬੂ

06:55 PM Jun 29, 2023 IST

ਪੱਤਰ ਪ੍ਰੇਰਕ

Advertisement

ਜਗਰਾਉਂ, 28 ਜੂਨ

ਇੱਥੇ ਕੋਰਟ ਕੰਪਲੈਕਸ ਵਿੱਚ ਬਣੀ ਪਾਰਕਿੰਗ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਹੋਏ ਦੋ ਜਣਿਆਂ ਨੂੰ ਮੁਲਾਜ਼ਮਾਂ ਨੇ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਮੋਟਰਸਾਈਕਲ ਦੇ ਮਾਲਕ ਅਤੁਲ ਕੁਮਾਰ ਵਾਸੀ ਗੀਤਾ ਕਲੋਨੀ ਨੇ ਦੱਸਿਆ ਕਿ ਉਹ ਵਕੀਲ ਕੋਲ ਮੁਨਸ਼ੀ ਹੈ। ਉਸਨੇ ਸਵੇਰੇ ਇੱਥੇ ਪਾਰਕਿੰਗ ਵਿੱਚ ਆਪਣਾ ਬੁੱਲੇਟ ਮੋਟਰਸਾਈਕਲ ਖੜ੍ਹਾ ਕੀਤਾ ਸੀ। ਜਦੋਂ ਸ਼ਾਮ ਨੂੰ ਉਹ ਮੋਟਰਸਾਈਕਲ ਲੈਣ ਆਇਆ ਤਾਂ ਦੋ ਅਣਜਾਣ ਵਿਅਕਤੀ ਇਸ ਨੂੰ ਚਾਬੀ ਲਗਾਉਣ ਦੀ ਕੋਸ਼ਿਸ ਕਰ ਰਹੇ ਸਨ। ਅਤੁਲ ਕੁਮਾਰ ਅਨੁਸਾਰ ਉਸਨੇ ਹੋਰ ਮੁਲਾਜ਼ਮਾਂ ਦੀ ਮੱਦਦ ਨਾਲ ਦੋਵਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਜਗਤਾਰ ਸਿੰਘ ਗੋਲੂ ਵਾਸੀ ਮਿਸਤਰੀ ਹਜ਼ਾਰਾ ਸਿੰਘ ਵਾਲੀ ਗਲੀ (ਮੋਗਾ) ਅਤੇ ਸੁਖਵਿੰਦਰ ਸਿੰਘ ਸੀਪਾ ਵਾਸੀ ਗੁਰੂ ਨਾਨਕਪੁਰਾ ਮੁਹੱਲਾ (ਰਾਏਕੋਟ) ਵਜੋਂ ਹੋਈ ਹੈ।

Advertisement

Advertisement
Tags :
ਅਦਾਲਤੀਕੰਪਲੈਕਸਕਰਦਾਕਾਬੂਚੋਰੀਵਾਹਨਵਿੱਚੋਂ
Advertisement