ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਮੋਹਨਪੁਰ ਵਿੱਚ ਦੋ ਗੱਡੀਆਂ ’ਚੋਂ ਪਸ਼ੂ ਮਿਲੇ

08:37 AM Jun 07, 2024 IST
ਖੰਨਾ ਵਿੱਚ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਗਿਰੀ ਤੇ ਅਨੁਜ ਗੁਪਤਾ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਜੂਨ
ਪਿੰਡ ਮੋਹਨਪੁਰ ਵਿੱਚ ਸਦਰ ਥਾਣਾ ਖੰਨਾ ਦੀ ਪੁਲੀਸ ਨੇ 10 ਮਰੀਆਂ ਹੋਈਆਂ ਗਾਵਾਂ ਬਰਾਮਦ ਕੀਤੀਆਂ, ਜਿਨ੍ਹਾਂ ਦਾ ਮਾਸ ਵੱਖ ਵੱਖ ਸੂਬਿਆਂ ਵਿਚ ਭੇਜਿਆ ਜਾਣਾ ਸੀ ਸ਼ਿਕਾਇਤਕਰਤਾ ਸ਼ਿਵ ਸੈਨਾ ਹਿੰਦ ਦੇ ਮੀਤ ਪ੍ਰਧਾਨ ਅਨੁਜ ਗੁਪਤਾ ਅਤੇ ਕਸ਼ਮੀਰ ਗਿਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੋਹਨਪੁਰ ਪੰਚਾਇਤੀ ਜ਼ਮੀਨ ਨੇੜੇ ਗਾਵਾਂ ਦਾ ਮਾਸ ਦੇਸ਼ ਤੇ ਵੱਖ-ਵੱਖ ਸੂਬਿਆਂ ਵਿੱਚ ਭੇਜਿਆ ਜਾਂਦਾ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠਾਂ ਐੱਸਐੱਚਓ ਅਤੇ ਇੰਸਪੈਕਟਰ ਹਰਦੀਪ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਛਾਪੇਮਾਰੀ ਕਰਨ ਪੁੱਜੇ, ਪਰ 8 ਤੋਂ 10 ਵਿਅਕਤੀ ਫਰਾਰ ਹੋ ਚੁੱਕੇ ਸਨ। ਇਸ ਦੌਰਾਨ ਪੁਲੀਸ ਨੇ ਦੋ ਬੋਲੈਰੋ ਗੱਡੀਆਂ ’ਚੋਂ 10 ਮ੍ਰਿਤਕ ਗਾਵਾਂ ਬਰਾਮਦ ਕੀਤੀਆਂ। ਇਸ ਮੌਕੇ ਐੱਸਪੀ (ਡੀ) ਸੌਰਵ ਜਿੰਦਲ, ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਹੋਰ ਪੁਲੀਸ ਪਾਰਟੀਆਂ ਨੇ ਮਰੀਆਂ ਗਾਵਾਂ ਨੂੰ ਦਫਨਾ ਦਿੱਤਾ ਹੈ। ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਵੱਡੇ ਪੱਧਰ ’ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਸਾਰੇ ਕਾਂਡ ਵਿੱਚ ਕਿਸੇ ਸਿਆਸੀ ਜਾਂ ਕਿਸੇ ਉੱਚ ਅਧਿਕਾਰੀ ਦਾ ਹੱਥ ਹੈ। ਇਸ ਸਬੰਧੀ ਇੰਸਪੈਕਟਰ ਹਰਦੀਪ ਸਿੰਘ ਨੇ ਕਿਹਾ ਕਿ ਮੁਲਜ਼ਮ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ।
ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement