ਟਰੱਕ ’ਚੋਂ ਪਸ਼ੂ ਬਰਾਮਦ
06:10 AM Jan 05, 2025 IST
ਪਾਤੜਾਂ: ਗਊ ਰਕਸ਼ਾ ਦਲ ਨੇ ਪੁਲੀਸ ਦੇ ਸਹਿਯੋਗ ਨਾਲ ਕਈ ਗਾਵਾਂ ਨੂੰ ਛੁਡਵਾਇਆ ਹੈ। ਗਊ ਰਕਸ਼ਾ ਦਲ ਦੇ ਵਾਈਸ ਚੇਅਰਮੈਨ ਅਜੈ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਟਰੱਕ ’ਚ ਕੁਝ ਵਿਅਕਤੀ ਗਾਵਾਂ ਨੂੰ ਕਥਿਤ ਬੁੱਚੜਖਾਨੇ ਲੈ ਕੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਅਤੇ ਪ੍ਰਧਾਨ ਸਤੀਸ਼ ਕੁਮਾਰ ਨੇ ਸਾਥੀਆਂ ਸਮੇਤ ਪਿੱਛਾ ਕੀਤਾ ਪਰ ਟਰੱਕ ਦਾ ਚਾਲਕ ਤੇ ਕੰਡਕਟਰ ਪਿੰਡ ਢਾਬੀ ਗੁੱਜਰਾਂ ਨਜ਼ਦੀਕ ਟਰੱਕ ਰੋਕ ਕੇ ਮੌਕੇ ਤੋਂ ਫ਼ਰਾਰ ਹੋ ਗਏ। ਟਰੱਕ ਵਿਚੋਂ 16 ਪਸ਼ੂ ਬਰਾਮਦ ਕੀਤੇ ਹਨ। ਪੁਲੀਸ ਨੇ ਟਰੱਕ ਚਾਲਕ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement