For the best experience, open
https://m.punjabitribuneonline.com
on your mobile browser.
Advertisement

ਚੋਰ ਗਰੋਹ ਦੀਆਂ ਵਾਰਦਾਤਾਂ ਕਾਰਨ ਪਸ਼ੂ ਪਾਲਕ ਸਹਿਮੇ

06:43 AM Jul 01, 2024 IST
ਚੋਰ ਗਰੋਹ ਦੀਆਂ ਵਾਰਦਾਤਾਂ ਕਾਰਨ ਪਸ਼ੂ ਪਾਲਕ ਸਹਿਮੇ
ਚੋਰ ਗਰੋਹ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਧਰਨੇ ’ਤੇ ਬੈਠੇ ਲੋਕ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 30 ਜੂਨ
ਇਲਾਕੇ ਦੇ ਪਿੰਡਾਂ ਵਿੱਚ ਦੋ ਮਹੀਨਿਆਂ ਦੌਰਾਨ ਪਸ਼ੂ ਚੋਰ ਗਿਰੋਹ ਵੱਲੋਂ ਵੱਖ-ਵੱਖ ਪਿੰਡਾਂ ਵਿੱਚੋਂ 35 ਝੋਟੇ ਚੋਰੀ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਸਾਹਿਮ ਦਾ ਆਲਮ ਬਣਿਆ ਹੋਇਆ ਹੈ। ਲੰਘੀ ਰਾਤ ਚੋਰਾਂ ਨੇ ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਪਿੰਡ ਹਿਆਤਪੁਰ ਦੇ ਸਿਗਲੀਗਰਾਂ ਦੇ ਡੇਰੇ (ਕਬੀਲੇ) ਤੋਂ 11 ਬੱਕਰੀਆਂ ਚੋਰੀ ਕਰ ਲਈਆਂ। ਇਸੇ ਤਰ੍ਹਾਂ ਪਿੰਡ ਬੂਥਗੜ੍ਹ ਤੋਂ ਸੁਰਿੰਦਰ ਸਿੰਘ ਦੇ ਵਾੜੇ ਵਿੱਚੋਂ ਦੋ ਮੱਝਾਂ ਚੋਰੀ ਕਰ ਲਈਆਂ ਅਤੇ ਪਿੰਡ ਝੱਜ ਤੋਂ ਵੀ ਦੋ ਮੱਝਾਂ ਚੋਰੀ ਹੋ ਗਈਆਂ ਹਨ।
ਇਨ੍ਹਾਂ ਚੋਰੀ ਦੀਆਂ ਘਟਨਾਵਾਂ ਖ਼ਿਲਾਫ਼ ਕਾਰਵਾਈ ਲਈ ਇਲਾਕਾ ਵਾਸੀਆਂ ਦਾ ਇਕੱਠ ਸਿੱਧ ਚਾਨਣ ਵਿੱਚ ਹੋਇਆ। ਇਸ ਦੀ ਅਗਵਾਈ ਸਮਾਜ ਸੇਵੀ ਅਤੇ ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਡਾ. ਦਵਿੰਦਰ ਬਜਾੜ ਨੇ ਕੀਤੀ। ‘ਆਪ’ ਦੇ ਆਗੂ ਹਰਪ੍ਰੀਤ ਸਿੰਘ ਕਾਹਲੋਂ ਤੋਂ ਇਲਾਵਾ ਚੌਧਰੀ ਕਮਲਜੀਤ ਰੋੜੂਆਣਾ, ਰਾਮ ਧੰਨ ਬਾਠ, ਨੀਰਜ ਰਾਣਾ, ਵਿੱਕੀ ਪਲਾਟਾ, ਰਣਜੀਤ ਸਿੰਘ ਬੂਥਗੜ੍ਹ, ਚੌਧਰੀ ਰਾਮ ਚੰਦ, ਸ਼ਿੰਦਰ ਪਾਲ ਰੋੜੂਆਣਾ, ਸਰਪੰਚ ਪਰਮਿੰਦਰ ਸਿੰਘ ਹਿਆਤਪੁਰ, ਰਾਮਪਾਲ ਸਰਪੰਚ ਖੇੜਾ ਕਲਮੋਟ ਨੇ ਇਸ ਮਸਲੇ ਨੂੰ ਲੈ ਕੇ ਧਾਰਮਿਕ ਅਸਥਾਨ ਸਿੱਧ ਚਾਨਣ ਵਿੱਚ ਪੁੱਜੇ ਪੁਲੀਸ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ।
ਇਸ ਦੌਰਾਨ ਡੀਐੱਸਪੀ ਰੂਪਨਗਰ ਮਨਵੀਰ ਸਿੰਘ ਬਾਜਵਾ ਨੇ ਇੱਕ ਹਫ਼ਤੇ ਅੰਦਰ ਪਸ਼ੂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਮਗਰੋਂ ਅੱਜ ਕੀਤੇ ਜਾਣ ਵਾਲਾ ਸੰਘਰਸ਼ ਮੁਲਤਵੀ ਕੀਤਾ ਗਿਆ। ਐੱਸਐੱਸਪੀ ਗੁਰਲੀਤ ਖੁਰਾਣਾ ਨੇ ਸਿਟ ਬਣਾਉਣ ਦੇ ਹੁਕਮ ਦਿੱਤੇ।

Advertisement

Advertisement
Author Image

Advertisement
Advertisement
×