For the best experience, open
https://m.punjabitribuneonline.com
on your mobile browser.
Advertisement

ਝੋਟਾ ਚੋਰ ਗਰੋਹ ਨੇ ਫਿਕਰਾਂ ਵਿੱਚ ਪਾਏ ਪਸ਼ੂ ਪਾਲਕ

06:48 AM Jun 24, 2024 IST
ਝੋਟਾ ਚੋਰ ਗਰੋਹ ਨੇ ਫਿਕਰਾਂ ਵਿੱਚ ਪਾਏ ਪਸ਼ੂ ਪਾਲਕ
ਪਿੰਡ ਹਿਆਤਪੁਰ ਵਿੱਚ ਪ੍ਰਦਰਸਨ ਕਰਦੇ ਹੋਏ ਪਸ਼ੂ ਪਾਲਕ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਜੂਨ
ਇਲਾਕੇ ਦੇ 35 ਤੋਂ ਵੱਧ ਪਿੰਡਾਂ ਦੇ ਚੋਰੀ ਹੋਏ ਪੰਚਾਇਤੀ ਝੋਟਿਆਂ ਦੇ ਮਾਮਲੇ ਵਿੱਚ ਪਸ਼ੂ ਪਾਲਕਾਂ ਦਾ ਰੋਹ ਵਧਦਾ ਜਾ ਰਿਹਾ ਹੈ। ਇਸ ਤਹਿਤ ਅੱਜ ਪਿੰਡ ਹਿਆਤਪੁਰ ਵਿੱਚ ਪਸ਼ੂ ਪਾਲਕਾਂ ਨੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਆਗੂ ਡਾ. ਦਵਿੰਦਰ ਬਜਾੜ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਤੇ ਧੀਰਜ ਸਰਮਾ ਨੇ ਕਿਹਾ ਉਹ ਇਲਾਕੇ ਦੇ ਵੱਡੇ ਪੱਧਰ ’ਤੇ ਚੋਰੀ ਹੋਏ ਝੋਟਿਆਂ ਦੇ ਮਾਮਲੇ ਵਿੱਚ ਪੁਲੀਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਝੋਟਿਆਂ ਦੀ ਤਸਕਰੀ ਇੱਕ ਵੱਡੇ ਗਰੋਹ ਦਾ ਕੰਮ ਜਾਪਦਾ ਹੈ। ਜੇ ਪ੍ਰਸ਼ਾਸਨ ਨੇ ਇੱਕ-ਦੋ ਦਿਨਾਂ ’ਚ ਝੋਟੇ ਚੋਰ ਗਰੋਹ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ। ਸਰਪੰਚ ਨੀਰਜ ਰਾਣਾ ਅਤੇ ਰਾਮ ਧਨ ਬਾਠ ਨੇ ਕਿਹਾ ਕਿ ਇਲਾਕੇ ਦੇ ਸਾਰੇ ਦਾਖਲਾ ਪੁਆਇੰਟਾਂ ’ਤੇ ਪੁਲੀਸ ਨੂੰ ਨਾਕੇ ਲਾਉਣੇ ਚਾਹੀਦੇ ਹਨ। ਡਾਕਟਰ ਦਵਿੰਦਰ ਬਜਾੜ ਤੇ ਸੰਘਰਸ਼ੀ ਆਗੂ ਗੌਰਵ ਰਾਣਾ ਨੇ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਤੇ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਤੋਂ ਇਸ ਮਸਲੇ ’ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ, ਬਖਸ਼ੀਸ਼ ਸਿੰਘ ਰਾਣਾ, ਜੀਤ ਰਾਣਾ, ਜੰਗ ਬਹਾਦਰ ਸਿੰਘ, ਗੁਰਦੇਵ ਸਿੰਘ, ਮਨੋਹਰ ਲਾਲ, ਧੀਰਜ ਸਰਮਾ ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement
Advertisement
Author Image

Advertisement