ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਹਰੋਂ ਆਏ ਝੋਨੇ ਦੇ ਟਰੱਕ ਫੜੇ

07:30 AM Nov 19, 2024 IST

ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 18 ਨਵੰਬਰ
ਐੱਸਡੀਐੱਮ ਜਗਦੀਸ਼ ਚੰਦਰ ਦੇ ਨਿਰਦੇਸ਼ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਕੁੰਡੂ ਦੀ ਅਗਵਾਈ ਹੇਠ ਟੀਮ ਨੇ ਇੱਥੋਂ ਦੇ ਫਤਿਆਬਾਦ ਰੋਡ ਸਥਿਤ ਇਕ ਧਰਮ ਕੰਡੇ ’ਤੋਂ ਝੋਨੇ ਦੇ 3 ਅਤੇ ਚੌਲਾਂ ਦੇ ਚਾਰ ਟਰੱਕ ਫੜੇ ਹਨ। ਜ਼ਿਕਰਯੋਗ ਹੈ ਕਿ ਕਾਫ਼ੀ ਸਮੇਂ ਤੋਂ ਰਤੀਆ ਇਲਾਕੇ ’ਚ ਬਿਹਾਰ ਅਤੇ ਹੋਰ ਰਾਜਾਂ ਤੋਂ ਝੋਨੇ ਅਤੇ ਚੌਲਾਂ ਦੀ ਨਿਰੰਤਰ ਵਿੱਕਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਅੱਜ ਸਵੇਰੇ ਐੱਸਡੀਐੱਮ ਜਗਦੀਸ਼ ਚੰਦਰ ਕੋਲ ਨੂੰ ਸੂਚਨਾ ਮਿਲੀ ਸੀ ਕਿ ਫਤਿਆਬਾਦ ਰੋਡ ਸਥਿਤ ਧਰਮ ਕੰਡੇ ਕੋਲ 7 ਟਰੱਕ ਝੋਨੇ ਅਤੇ ਚੌਲਾਂ ਦੇ ਖੜ੍ਹੇ ਹਨ ਅਤੇ ਇਹ ਸਾਰੇ ਬਿਹਾਰ ਇਲਾਕੇ ਦੇ ਦੱਸੇ ਜਾ ਰਹੇ ਹਨ। ਐੱਸਡੀਐੱਮ ਦੇ ਹੁਕਮਾਂ ਉਪਰੰਤ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਉਨ੍ਹਾਂ ਦੀ ਟੀਮ ਨੇ ਛਾਪਿਆ ਮਾਰਿਆ ਤਾਂ ਉਥੇ 3 ਟਰੱਕ ਝੋਨੇ ਨਾਲ ਭਰੇ ਖੜ੍ਹੇ ਸੀ ਅਤੇ 4 ਟਰੱਕ ਚੌਲਾਂ ਨਾਲ ਭਰੇ ਖੜ੍ਹੇ। ਇਸ ਸਬੰਧੀ ਜਦੋਂ ਅਧਿਕਾਰੀਆਂ ਨੇ ਟਰੱਕ ਚਾਲਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਚੌਲ ਅਤੇ ਝੋਨਾ ਬਿਹਾਰ ਤੋਂ ਲਿਆਂਦਾ ਗਿਆ ਹੈ।
ਅਧਿਕਾਰੀਆਂ ਨੇ ਜਦੋਂ ਸਬੰਧਤ ਟਰੱਕ ਚਾਲਕਾਂ ਤੋਂ ਝੋਨੇ ਦੇ ਬਿੱਲ ਮੰਗੇ ਤਾਂ ਉਹ ਪੇਸ਼ ਨਹੀਂ ਕਰ ਸਕੇ। ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਕੁੰਡੂ ਨੇ ਦੱਸਿਆ ਕਿ ਝੋਨੇ ਨਾਲ ਭਰੇ ਤਿੰਨ ਟਰੱਕ ਕਬਜ਼ੇ ਵਿੱਚ ਲੈ ਲਏ ਹਨ ਅਤੇ ਚੌਲਾਂ ਦੇ ਭਰੇ ਟਰੱਕਾਂ ਬਾਰੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਸਬੰਧਤ ਝੋਨੇ ਦੇ ਭਰੇ ਟਰੱਕਾਂ ਦੇ ਮਾਲਕ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ, ਜਿਵੇਂ ਹੀ ਬਿੱਲ ਪ੍ਰਾਪਤ ਹੋਵੇਗਾ, ਉਸੇ ਆਧਾਰ ’ਤੇ ਮਾਰਕੀਟ ਫੀਸ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਟਰੱਕਾਂ ਦੇ ਬਿੱਲ ਨਾ ਮਿਲੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

Advertisement

Advertisement