ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਟ: ਅੱਠ ਵਿਦਿਆਰਥੀਆਂ ਦੇ 99 ਪਰਸੈਂਟਾਈਲ ਤੋਂ ਵੱਧ ਅੰਕ

08:04 AM Dec 23, 2023 IST
ਕੈਟ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਜੇਤੂ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਵਿੱਕੀ ਘਾਰੂ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਦਸੰਬਰ
ਕਾਮਨ ਐਡਮਿਸ਼ਨ ਟੈਸਟ (ਕੈਟ) 2023 ਦਾ ਨਤੀਜਾ ਬੀਤੇ ਕੱਲ੍ਹ ਐਲਾਨਿਆ ਗਿਆ ਸੀ ਪਰ ਵੈਬਸਾਈਟ ਕਰੈਸ਼ ਹੋਣ ਕਾਰਨ ਵਿਦਿਆਰਥੀ ਨਤੀਜਾ ਅਪਲੋਡ ਨਾ ਕਰ ਸਕੇ। ਇਸ ਵਾਰ ਅੱਠ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਟਰਾਈਸਿਟੀ ਵਿਚ 99 ਪਰਸੈਂਟਾਈਲ ਤੋਂ ਉਤੇ ਅੰਕ ਹਾਸਲ ਕੀਤੇ ਹਨ। ਕੈਟ ਪ੍ਰੀਖਿਆ ਵਿਚ ਸੁਨਿਧੀ ਆਸ਼ਟਾ ਨੇ 99.59, ਗੁਰਜੋਤ ਸਿੰਘ ਧਾਲੀਵਾਲ ਨੇ 99.51, ਪਰਵਾ ਯਾਦਵ ਨੇ 99.43, ਆਰੀਅਨ ਸਿੰਗਲਾ ਨੇ 99.37, ਸਾਹਿਲ ਜਿੰਦਲ ਨੇ 99.03, ਰਿਤੀਸ਼ ਨੇ 99.2 ਪਰਸੈਂਟਾਈਲ ਹਾਸਲ ਕੀਤੇ ਹਨ। ਇਸ ਵਾਰ 3.3 ਲੱਖ ਵਿਦਿਆਰਥੀਆਂ ਨੇ ਕੈਟ ਦੀ ਪ੍ਰੀਖਿਆ ਦਿੱਤੀ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤੀਹ ਫੀਸਦੀ ਜ਼ਿਆਦਾ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ।
ਸੁਨਿਧੀ ਨੇ ਦੱਸਿਆ ਕਿ ਉਸ ਨੇ ਪੰਜਵੀਂ ਵਾਰ ਵਿਚ ਇਹ ਮਾਅਰਕਾ ਮਾਰਿਆ ਹੈ। ਉਸ ਨੇ ਸ਼ੁਰੂ ਵਿਚ ਵੀ ਚੰਗੇ ਸੰਸਥਾਨ ਤੋਂ ਐਮਬੀਏ ਕਰਨ ਦਾ ਸੁਪਨਾ ਲਿਆ ਸੀ। ਉਸ ਨੇ ਪਹਿਲੀ ਵਾਰ ਸਾਲ 2019 ਵਿੱਚ ਕੈਟ ਦੀ ਪ੍ਰੀਖਿਆ ਦਿੱਤੀ ਸੀ ਤੇ ਉਸ ਤੋਂ ਬਾਅਦ ਉਹ ਪਿਛਲੇ ਤਿੰਨ ਸਾਲਾਂ ਤੋਂ ਇਕ ਫਰਮ ਵਿਚ ਕੰਮ ਕਰ ਰਹੀ ਹੈ। ਦੂਜੇ ਪਾਸੇ ਆਰੀਅਨ ਨੇ ਕਿਹਾ ਕਿ ਉਹ ਕੋਰੀਅਨ ਡਰਾਮੇ ਤੋਂ ਖਾਸਾ ਪ੍ਰਭਾਵਿਤ ਹੋਇਆ ਤੇ ਇਸ ਤੋਂ ਬਾਅਦ ਐਮਬੀਏ ਕਰਨ ਦੀ ਠਾਣੀ। ਉਸ ਨੇ ਪੁਰਾਣੇ ਸਾਲਾਂ ਤੇ ਸੈਂਪਲ ਪੇਪਰਾਂ ਤੇ ਲਗਾਤਾਰ ਪੜ੍ਹਾਈ ਤੋਂ ਬਾਅਦ ਇਹ ਮਾਅਰਕਾ ਮਾਰਿਆ। ਉਸ ਨੇ ਦੱਸਿਆ ਕਿ ਆਈਟੀ ਸੈਕਟਰ ਨਾਲੋਂ ਇਸ ਪਾਸੇ ਉਸ ਦਾ ਸ਼ੁਰੂ ਤੋਂ ਹੀ ਝੁਕਾਅ ਰਿਹਾ। ਦੱਸਣਾ ਬਣਦਾ ਹੈ ਕਿ ਕੈਟ ਦੀ ਪ੍ਰੀਖਿਆ ਤੋਂ ਬਾਅਦ ਮੋਹਰੀ ਵਿਦਿਆਰਥੀਆਂ ਨੂੰ ਸਰਵੋਤਮ ਆਈਆਈਐਮ ਵਿਚ ਦਾਖਲਾ ਮਿਲਦਾ ਹੈ ਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਆਈਆਈਐਮ ਅਹਿਮਦਾਬਾਦ ਹੈ।
ਇਥੋਂ ਪੜ੍ਹੇ ਵਿਦਿਆਰਥੀਆਂ ਨੂੰ ਵੱਡੇ ਪੈਕੇਜ ਦਿੱਤਾ ਜਾਂਦਾ ਹੈ। ਇਸ ਵੇਲੇ ਦੇਸ਼ ਭਰ ਵਿਚ ਇੱਕੀ ਆਈਆਈਐਮ ਹਨ। ਇਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ ਅਮਿਤ ਭੱਟ ਨੇ 98.67, ਪ੍ਰਥਮ ਕਾਲੜਾ ਨੇ 98.47, ਜਤਿਨ ਸਿੰਗਲਾ ਨੇ 98.85, ਆਮਿਆ ਨਾਗਪਾਲ ਨੇ 98.25, ਸਿਧਾਰਥ ਗੋਇਲ ਨੇ 97.87, ਗੁਨਤਾਸ ਨੇ 97.75 ਤੇ ਕ੍ਰਿਤਿਕਾ ਨੇ 97.30 ਪਰਸੈਂਟਾਈਲ ਹਾਸਲ ਕੀਤੇ ਹਨ।

Advertisement

Advertisement
Advertisement