ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਟੀਐੱਮ ਕਾਰਡ ਬਦਲ ਕੇ ਨਕਦੀ ਕਢਵਾਈ

09:16 AM Jun 30, 2024 IST

ਪੱਤਰ ਪ੍ਰੇਰਕ
ਏਲਨਾਬਾਦ, 29 ਜੂਨ
ਪਿੰਡ ਤਲਵਾੜਾ ਖੁਰਦ ਦੀ ਇੱਕ ਔਰਤ ਨਾਲ ਇੱਕ ਅਣਜਾਣ ਵਿਅਕਤੀ ਵੱਲੋਂ ਬੈਂਕ ਦਾ ਕਰਮਚਾਰੀ ਦੱਸਕੇ 25 ਹਜ਼ਾਰ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤਾ ਰਾਜਾ ਦੇਵੀ ਪਤਨੀ ਕਾਨ੍ਹਾ ਰਾਮ ਵਾਸੀ ਤਲਵਾੜਾ ਖੁਰਦ ਨੇ ਦੱਸਿਆ ਕਿ ਉਸਨੇ 20 ਜੂਨ ਨੂੰ ਉਜੀਵਨ ਬੈਂਕ ਏਲਨਾਬਾਦ ਵਿੱਚ ਆਪਣਾ ਬੱਚਤ ਖਾਤਾ ਖੁੱਲ੍ਹਵਾਇਆ ਸੀ ਅਤੇ ਬੈਂਕ ਵੱਲੋਂ ਉਸਨੂੰ ਪਾਸ ਬੁੱਕ ਅਤੇ ਏਟੀਐੱਮ ਕਾਰਡ ਦਿੱਤਾ ਗਿਆ ਸੀ। ਉਸ ਨੇ ਬੈਂਕ ਤੋਂ 40 ਹਜ਼ਾਰ ਦਾ ਲੋਨ ਲਿਆ ਸੀ। ਅੱਜ ਇੱਕ ਅਣਜਾਣ ਵਿਅਕਤੀ ਉਨ੍ਹਾਂ ਦੇ ਘਰ ਆਇਆ ਅਤੇ ਬੈਂਕ ਦਾ ਕਰਮਚਾਰੀ ਦੱਸਕੇ ਉਸਦੇ ਏਟੀਐਮ ਅਤੇ ਹੋਰ ਕਾਗਜ਼ਾਤ ਮੰਗੇ। ਉਸਨੇ ਸਾਰੇ ਕਾਗਜ਼ਾਤ ਉਸ ਵਿਅਕਤੀ ਨੂੰ ਦੇ ਦਿੱਤੇ। ਉਹ ਕਾਗਜਾਤ ਚੈੱਕ ਕਰ ਕੇ ਵਾਪਸ ਚਲਾ ਗਿਆ। ਅਗਲੇ ਦਿਨ ਉਸਦੇ ਮੋਬਾਈਲ ’ਤੇ 25 ਹਜ਼ਾਰ ਰੁਪਏ ਖਾਤੇ ਵਿੱਚੋਂ ਨਿਕਲਣ ਦੇ ਤਿੰਨ ਮੈਸੇਜ ਆਏ ਤਾਂ ਉਹ ਬੈਂਕ ਪਹੁੰਚੇ।
ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਏਟੀਐੱਮ ਉਨ੍ਹਾਂ ਦਾ ਨਹੀਂ ਹੈ ਅਤੇ ਤੁਹਾਡਾ ਪਾਸਵਰਡ ਵੀ ਖੁੱਲ੍ਹਾ ਹੋਇਆ ਹੈ। ਖਾਤਾ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਹਨੂੰਮਾਨਗੜ੍ਹ (ਰਾਜਸਥਾਨ) ਜਾ ਕੇ ਉਸਦੇ ਏਟੀਐੱਮ ਰਾਹੀਂ ਪੈਸੇ ਕੱਢੇ ਹਨ। ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਇਸ ਫਰਾਡ ਦਾ ਪਤਾ ਲਾਉਣ ਦੀ ਮੰਗ ਕੀਤੀ ਹੈ। ਪੁਲੀਸ ਨੇ ਧਾਰਾ 379 ਤੇ 420 ਤਹਿਤ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement