ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੱਕ ਮਾਲਕ ਤੇ ਡਰਾਈਵਰ ਕੋਲੋਂ ਨਕਦੀ ਖੋਹੀ

08:38 AM May 25, 2024 IST

ਪੱਤਰ ਪ੍ਰੇਰਕ
ਪਾਤੜਾਂ, 24 ਮਈ
ਪਿੰਡ ਪੈਂਦ ਦੇ ਟੌਲ ਪਲਾਜ਼ਾ ’ਤੇ ਗੱਡੀ ਸਾਇਡ ’ਤੇ ਲਵਾ ਕੇ ਕੁੱਝ ਵਿਅਕਤੀਆਂ ਨੇ ਮਾਲਕ ਤੇ ਡਰਾਈਵਰ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਮੁਲਜ਼ਮ ਸੋਨੇ ਦੀ ਚੇਨ ਅਤੇ 50 ਹਜ਼ਾਰ ਰੁਪਏ ਖੋਹ ਕੇ ਲੈ ਗਏ। ਮਾਨਵ ਬਾਂਸਲ ਵਾਸੀ ਵਾਰਡ ਨੰਬਰ 14 ਪਾਤੜਾਂ ਨੇ ਦੱਸਿਆ ਕਿ ਉਹ ਡਰਾਇਵਰ ਰਾਜਵਿੰਦਰ ਸਿੰਘ ਨਾਲ ਗੱਡੀ ’ਤੇ ਖਨੌਰੀ ਵੱਲ ਜਾ ਰਿਹਾ ਸੀ, ਪਿੰਡ ਪੈਂਦ ਦੇ ਟੌਲ ਪਲਾਜ਼ਾ ’ਤੇ ਪੰਜ-ਛੇ ਵਿਅਕਤੀਆਂ ਨੇ ਮਿਲ ਕੇ ਉਸ ਦੀ ਤੇ ਡਰਾਈਵਰ ਦੀ ਕੁੱਟਮਾਰ ਕੀਤੀ। ਪਾਤੜਾਂ ਦੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਸੁਖਵਿੰਦਰ ਸਿੰਘ ਵਾਸੀ ਫਰੀਦਪੁਰ ਜ਼ਿਲ੍ਹਾ ਹਿਸਾਰ ਹਰਿਆਣਾ, ਰਾਜਿੰਦਰ ਸਿੰਘ ਵਾਸੀ ਹਰੀਪੁਰਾ ਜ਼ਿਲ੍ਹਾ ਕੈਥਲ ਹਰਿਆਣਾ, ਗੁਰਜੀਤ ਸਿੰਘ ਵਾਸੀ ਧਰਮਸ਼ਾਲਾ ਰੋਡ ਖਨੋਰੀ, ਵਿਕਰਮ ਸਿੰਘ ਵਾਸੀ ਗੜ੍ਹੀ ਜ਼ਿਲ੍ਹਾ ਜੀਂਦ ਹਰਿਆਣਾ, ਸਤਨਾਮ ਸਿੰਘ ਵਾਸੀ ਹਰਿਆਉ ਕਲਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement