For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਦੇ ਸਿਰ ਵਿੱਚ ਗੰਡਾਸਾ ਮਾਰ ਕੇ ਨਕਦੀ ਖੋਹੀ

07:20 AM Feb 23, 2024 IST
ਮਜ਼ਦੂਰ ਦੇ ਸਿਰ ਵਿੱਚ ਗੰਡਾਸਾ ਮਾਰ ਕੇ ਨਕਦੀ ਖੋਹੀ
Advertisement

ਰਾਮਾਂ ਮੰਡੀ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ ਤਖਤਮੱਲ ਰੋਡ ’ਤੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਪਰਵਾਸੀ ਮਜ਼ਦੂਰ ਦੇ ਸਿਰ ਵਿੱਚ ਗੰਡਾਸਾ ਮਾਰ ਕੇ ਅੱਠ ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਘਟਨਾ ਵੇਲੇ ਪਰਵਾਸੀ ਮਜ਼ਦੂਰ ਸਿਰ ’ਤੇ ਬੂਟਿਆਂ ਦੀ ਟੋਕਰੀ ਰੱਖ ਕੇ ਪੌਦੇ ਵੇਚਣ ਜਾ ਰਿਹਾ ਸੀ। ਘਟਨਾ ਮਗਰੋਂ ਕਿਸੇ ਰਾਹਗੀਰ ਨੇ ਜ਼ਖ਼ਮੀ ਮਜ਼ਦੂਰ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਲੁੱਟ ਖੋਹ ਦੀਆਂ ਘਟਨਾਵਾਂ ਰੋਕਣ ਦੀ ਮੰਗ ਕੀਤੀ ਹੈ।

Advertisement

Advertisement
Advertisement
Author Image

joginder kumar

View all posts

Advertisement