ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਕਰ ਕੇ ਪੈਟਰੋਲ ਪੰਪ ਦੇ ਕਾਰਿੰਦੇ ਤੋਂ ਨਕਦੀ ਖੋਹੀ

08:41 AM Jun 14, 2024 IST

ਪੱਤਰ ਪ੍ਰੇਰਕ
ਰਤੀਆ, 13 ਜੂਨ
ਇੱਥੇ ਰਤੀਆ ਫਤਿਆਬਾਦ ਮਾਰਗ ’ਤੇ ਸਥਿਤ ਪਿੰਡ ਹਮਜਾਪੁਰ ਵਿੱਚ ਮੋਟਰਸਾਈਕਲਾਂ ’ਤੇ ਸਵਾਰ ਅੱਧੀ ਦਰਜਨ ਨੌਜਵਾਨ ਪਿੰਡ ਦੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਕਰਮਚਾਰੀ ਦੀ ਕੁੱਟਮਾਰ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਹਸਪਤਾਲ ਵਿੱਚ ਜ਼ੇਰੇ ਇਲਾਜ ਪੈਟਰੋਲ ਪੰਪ ਦੇ ਕਰਮਚਾਰੀ ਯਾਦਵਿੰਦਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਮੋਟਰਸਾਈਕਲ ਰਾਹੀਂ ਰਤੀਆ ਦੀ ਮੰਡੀ ਵਿੱਚ ਮਾਲਕਾਂ ਨੂੰ ਪੈਟਰੋਲ ਪੰਪ ਦੀ ਰਾਸ਼ੀ ਦੇਣ ਲਈ ਆ ਰਿਹਾ ਸੀ ਤਾਂ ਪਿੰਡ ਦੇ ਸਕੂਲ ਨੇੜੇ ਪਿੰਡ ਦੇ ਵਿਜੈ ਤੋਂ ਇਲਾਵਾ 7-8 ਅਣਪਛਾਤੇ ਲੋਕਾਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ਦੀ ਕੁੱਟਮਾਰ ਕਰਕੇ ਉਸ ਤੋਂ ਕਰੀਬ 32,970 ਰੁਪਏ ਦੀ ਰਾਸ਼ੀ ਖੋਹ ਲਈ। ਉਸ ਨੇ ਦੋਸ਼ ਲਗਾਇਆ ਕਿ ਕਰੀਬ ਹਫਤਾ ਪਹਿਲਾਂ ਸਬੰਧਤ ਪਿੰਡ ਦਾ ਨੌਜਵਾਨ ਵਿਜੈ ਕੁਮਾਰ ਆਪਣੇ ਮੋਟਰਸਾਈਕਲ ਵਿਚ ਪੈਟਰੋਲ ਪਵਾਉਣ ਲਈ ਆਇਆ ਸੀ। ਵਿਜੈ ਨੇ 30 ਰੁਪਏ ਦਾ ਪੈਟਰੋਲ ਪਵਾ ਲਿਆ ਅਤੇ ਪੈਸੇ ਬਾਅਦ ਵਿਚ ਦੇਣ ਲਈ ਕਿਹਾ। ਕਰਮਚਾਰੀ ਨੇ ਦੱਸਿਆ ਕਿ ਜਦੋਂ ਪੈਸੇ ਨਾ ਦੇਣ ਤੇ ਉਨ੍ਹਾਂ ਮੋਟਰਸਾਈਕਲ ਵਿੱਚੋਂ ਤੇਲ ਕੱਢ ਲਿਆ। ਇਸ ਉਪਰੰਤ ਵਿਜੈ ਨੇ ਉਸ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਸੀ। ਇਸੇ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਹੈ। ਲੁਟੇਰਿਆਂ ਨੇ ਉਸ ਦਾ ਮੋਬਾਈਲ ਵੀ ਖੋਹ ਲਿਆ। ਸ਼ਹਿਰ ਥਾਣਾ ਇੰਚਾਰਜ ਜੈਵੀਰ ਸਿੰਘ ਨੇ ਦੱਸਿਆ ਕਿ ਆਪਸੀ ਰੰਜਿਸ਼ ਦਾ ਮਾਮਲਾ ਹੈ ਅਤੇ ਪੁਲੀਸ ਟੀਮ ਨੂੰ ਬਿਆਨ ਲੈਣ ਲਈ ਭੇਜਿਆ ਗਿਆ ਹੈ ਅਤੇ ਜੋ ਵੀ ਬਿਆਨ ਦੇਵੇਗਾ, ਉਸੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement