ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਫ਼ਤਰ ’ਚੋਂ 10 ਲੱਖ ਰੁਪਏ ਦੀ ਨਕਦੀ ਚੋਰੀ

07:23 AM Jul 11, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੁਲਾਈ
ਸ਼ਹਿਰ ਦੇ ਲੋਕਾਂ ਲਈ ਆਤੰਕ ਬਣ ਚੁੱਕੇ ਚੋਰ ਗਰੋਹ ਦੇ ਮੈਂਬਰਾਂ ਨੇ ਸੇਖੇਵਾਲ ਰੋਡ ਸਥਿਤ ਇੱਕ ਦਫ਼ਤਰ ਦੇ ਤਾਲੇ ਤੋੜ ਕੇ 10 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੋਬੀ ਏਜੰਸੀ ਦੇ ਮਾਲਕ ਬੋਬੀ ਨੇ ਸੋਮਵਾਰ ਦੀ ਸਵੇਰੇ ਦਫ਼ਤਰ ਖੋਲ੍ਹਿਆ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ ਤੇ ਟੇਬਲ ਤੋਂ ਲੈ ਕੇ ਅਲਮਾਰੀ ਤੱਕ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਸਾਰੀ ਵਾਰਦਾਤ ਉਸ ’ਚ ਕੈਦ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੌਬੀ ਏਜੰਸੀ ਦੇ ਮਾਲਕ ਬੌਬੀ ਨੇ ਦੱਸਿਆ ਕਿ ਉਨ੍ਹਾਂ ਦਾ ਕੱਪੜੇ ਦਾ ਕਾਰੋਬਾਰ ਹੈ। ਉਹ ਰੈਡੀਮੇਡ ਗਾਰਮੈਂਟਸ ਤੋਂ ਲੈ ਕੇ ਸਾਰੇ ਤਰ੍ਹਾਂ ਦੇ ਕੱਪੜੇ ਖਰੀਦਦੇ ਤੇ ਵੇਚਦੇ ਹਨ। ਐਤਵਾਰ ਨੂੰ ਦਫ਼ਤਰ ’ਚ ਛੁੱਟੀ ਹੁੰਦੀ ਹੈ।
ਸ਼ਨਿੱਚਰਵਾਰ ਦੀ ਰਾਤ ਨੂੰ ਉਹ ਦਫ਼ਤਰ ਬੰਦ ਕਰ ਚਲੇ ਗਏ ਸਨ। ਐਤਵਾਰ ਦੀ ਸਵੇਰੇ ਕਰੀਬ ਸਵਾ ਤਿੰਨ ਵਜੇ 2 ਮੁਲਜ਼ਮ ਦਫ਼ਤਰ ਦੇ ਅੰਦਰ ਦਾਖਲ ਹੋ ਗਏ, ਜਦੋਂ ਕਿ ਇੱਕ ਬਾਹਰ ਖੜ੍ਹਾ ਰਿਹਾ। ਅੰਦਰ ਦਾਖਲ 2 ਮੁਲਜ਼ਮਾਂ ਨੇ ਦਫ਼ਤਰ ਦੇ ਦਰਾਜ ਤੋਂ ਲੈ ਕੇ ਅਲਮਾਰੀ ਤੱਕ ਦੇ ਸਾਰੇ ਤਾਲੇ ਤੋੜ ਦਿੱਤੇ ਅਤੇ ਅੰਦਰ ਪਿਆ ਕਰੀਬ 10 ਲੱਖ ਕੈਸ਼ ਚੋਰੀ ਕਰਕੇ ਲੈ ਗਏ ਤੇ ਕਰੀਬ ਸਵਾ ਚਾਰ ਵਜੇ ਦਫ਼ਤਰ ’ਚੋਂ ਫ਼ਰਾਰ ਹੋ ਗਏ।

Advertisement

Advertisement
Tags :
’ਚੋਂਚੋਰੀਦਫ਼ਤਰਨਕਦੀਰੁਪਏ
Advertisement