For the best experience, open
https://m.punjabitribuneonline.com
on your mobile browser.
Advertisement

ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਗਦੀ ਤੇ ਹੋਰ ਸਾਮਾਨ ਚੋਰੀ

07:02 AM Aug 26, 2024 IST
ਦੋ ਦੁਕਾਨਾਂ ਦੇ ਜਿੰਦਰੇ ਤੋੜ ਕੇ ਨਗਦੀ ਤੇ ਹੋਰ ਸਾਮਾਨ ਚੋਰੀ
ਮਨੀ ਟਰਾਂਸਫਰ ਦੀ ਦੁਕਾਨ ਦੇ ਮਾਲਕ ਅਰੁਣ ਕੌੜਾ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 25 ਅਗਸਤ
ਇੱਥੇ ਪੁਰਾਣੇ ਬੱਸ ਅੱਡੇ ਦੇ ਨੇੜੇ ਮੁੱਖ ਮਾਰਗ ’ਤੇ ਸਥਿਤ ਜੈ ਸਾਈਂ ਮੈਡੀਕਲ ਸਟੋਰ ਅਤੇ ਉਸ ਦੇ ਨਾਲ ਲਗਦੀ ਮਨੀ ਟਰਾਂਸਫਰ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਨੇ ਜਿੰਦਰੇ ਤੋੜ ਕੇ ਨਗਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ।
ਇਸ ਸਬੰਧੀ ਜੈ ਸਾਈਂ ਮੈਡੀਕਲ ਸਟੋਰ ਦੇ ਮਾਲਕ ਅਭਿਸ਼ੇਕ ਕੌੜਾ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਅਗਲੇ ਦਿਨ ਜਦੋਂ ਮੈਡੀਕਲ ਸਟੋਰ ਖੋਲ੍ਹਣ ਲਈ ਆਇਆ ਤਾਂ ਸ਼ਟਰ ਨੂੰ ਲੱਗੇ ਦੋਵੇਂ ਜਿੰਦਰੇ ਟੁੱਟੇ ਹੋਏ ਸਨ। ਉਨ੍ਹਾਂ ਜਦੋਂ ਸ਼ਟਰ ਚੁੱਕ ਕੇ ਦੇਖਿਆ ਤਾਂ ਅੰਦਰ ਦੇ ਦਰਵਾਜ਼ੇ ਦਾ ਵੀ ਜਿੰਦਰਾ ਤੋੜਿਆ ਹੋਇਆ ਸੀ। ਚੋਰ ਦੋ ਗੱਲਿਆਂ ਨੂੰ ਤੋੜ ਕੇ 70 ਹਜ਼ਾਰ ਰੁਪਏ ਦੇ ਕਰੀਬ ਰਕਮ ਚੋਰੀ ਕਰ ਕੇ ਲੈ ਗਏ।
ਇਸ ਤੋਂ ਇਲਾਵਾ ਮੈਡੀਕਲ ਸਟੋਰ ਨਾਲ ਲੱਗਦੀ ਕੌੜਾ ਮਨੀ ਟਰਾਂਸਫਰ ਦੀ ਦੁਕਾਨ ਦੇ ਮਾਲਕ ਅਰੁਣ ਕੌੜਾ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਉਸ ਦੀ ਦੁਕਾਨ ਦੇ ਕਾਊਂਟਰ ਵਿੱਚ ਬਣੇ ਹੋਏ ਗੱਲਿਆਂ ਦੇ ਜਿੰਦਰੇ ਤੋੜ ਕੇ 400 ਅਮਰੀਕੀ ਡਾਲਰ ਤੇ ਇਸ ਦੇ ਨਾਲ ਹੀ 10, 20, 50 ਰੁਪਏ ਦੇ ਨਵੇਂ ਨੋਟਾਂ ਦੇ ਬੰਡਲ (ਕੁੱਲ 11 ਹਜ਼ਾਰ ਰੁਪਏ) ਚੋਰੀ ਕਰ ਲਏ ਹਨ। ਇਸ ਤੋਂ ਇਲਾਵਾ ਪੰਜ ਹਜ਼ਾਰ ਰੁਪਏ ਦੇ ਸਿੱਕੇ, ਕੈਮਰਾ ਤੇ ਉਸ ਦਾ ਪਰਸ ਵੀ ਚੋਰ ਚੋਰੀ ਕਰ ਕੇ ਲੈ ਗਏ ਹਨ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਇੰਸਪੈਕਟਰ ਜਤਿਨ ਕਪੂਰ ਨੇ ਦੱਸਿਆ ਕਿ ਪੁਲੀਸ ਵੱਲੋਂ ਆਲੇ-ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।

Advertisement

Advertisement
Advertisement
Author Image

Advertisement