For the best experience, open
https://m.punjabitribuneonline.com
on your mobile browser.
Advertisement

ਹਥਿਆਰਾਂ ਨਾਲ ਡਰਾ ਕੇ ਨਕਦੀ ਤੇ ਮੋਟਰਸਾਈਕਲ ਖੋਹਿਆ

08:36 AM Sep 07, 2024 IST
ਹਥਿਆਰਾਂ ਨਾਲ ਡਰਾ ਕੇ ਨਕਦੀ ਤੇ ਮੋਟਰਸਾਈਕਲ ਖੋਹਿਆ
Advertisement

ਲੁਧਿਆਣਾ ( ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਦੋ ਜਣਿਆਂ ਨੂੰ ਹਥਿਆਰਾਂ ਨਾਲ ਡਰਾ ਕੇ ਨਕਦੀ ਅਤੇ ਮੋਟਰਸਾਈਕਲ ਖੋਹ ਕੇ ਲੈ ਗਏ। ਥਾਣਾ ਡਾਬਾ ਦੀ ਪੁਲੀਸ ਨੂੰ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਪਰਮਜੀਤ ਮਹਿਤਾ ਨੇ ਦੱਸਿਆ ਹੈ ਕਿ ਉਹ ਆਪਣੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਗਿੱਲ ਕਲੋਨੀ, ਸਟਾਰ ਰੋਡ ਲੁਹਾਰਾ ਵਿੱਚ ਮੌਜੂਦ ਸੀ ਤਾਂ ਮੋਟਰਸਾਈਕਲ ’ਤੇ ਆਏ ਤਿੰਨ ਲੜਕੇ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਨਾਲ ਡਰਾ ਕੇ ਉਸ ਕੋਲੋਂ 27 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਨੇ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੂੰ ਗੁਰੂ ਤੇਗ ਬਹਾਦਰ ਕਲੋਨੀ ਵਾਸੀ ਮਨੋਹਰ ਕੁਮਾਰ ਨੇ ਦੱਸਿਆ ਹੈ ਕਿ ਤਾਜਪੁਰ ਚੁੰਗੀ ਵੱਲ ਜਾਂਦੇ ਸਮੇਂ ਲਾਲ ਬੱਸਾਂ ਦੀ ਵਰਕਸ਼ਾਪ ਨੇੜੇ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਕਿਰਪਾਨ ਦਾ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ 5,000 ਰੁਪਏ ਦੀ ਨਕਦੀ ਤੇ ਸਪਲੈਂਡਰ ਮੋਟਰਸਾਈਕਲ ਖੋਹ ਕੇ ਲੈ ਗਏ। ਮਨੋਹਰ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement