ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਲ੍ਹ ਅੰਦਰ ਸਰਕਾਰੀ ਕੁਆਰਟਰ ਵਿੱਚੋਂ ਨਗ਼ਦੀ ਅਤੇ ਗਹਿਣੇ ਚੋਰੀ

08:45 AM Feb 10, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਫਰਵਰੀ
ਕੇਂਦਰੀ ਜੇਲ੍ਹ ਦੇ ਇੱਕ ਕੁਆਰਟਰ ਵਿੱਚੋਂ ਲੱਖਾਂ ਰੁਪਏ ਦੇ ਮੁੱਲ ਦੀ ਨਕਦੀ ਅਤੇ ਗਹਿਣੇ ਚੋਰੀ ਕਰਨ ਤੋਂ ਇਲਾਵਾ ਵੱਖ ਵੱਖ ਥਾਵਾਂ ’ਤੇ ਚੋਰੀਆਂ ਹੋਈਆਂ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਕੇਂਦਰੀ ਜੇਲ੍ਹ ਕੰਪਲੈਕਸ ਵਿੱਚ ਰਹਿੰਦੇ ਇੱਕ ਮੁਲਾਜ਼ਮ ਦੇ ਕੁਆਰਟਰ ਅੰਦਰੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਜੇਲ੍ਹ ਮੁਲਾਜ਼ਮ ਅਬਦੁਲ ਗੌਫਾਰ ਨੇ ਦੱਸਿਆ ਹੈ ਕਿ ਉਹ ਰਿਸ਼ਤੇਦਾਰੀ ਵਿੱਚ ਗਿਆ ਸੀ। ਚੋਰਾਂ ਨੇ ਪਿਛਲੇ ਦਰਵਾਜ਼ੇ ਦੀ ਕੁੰਡੀ ਤੋੜ ਕੇ 7 ਲੱਖ 50 ਹਜ਼ਾਰ ਰੁਪਏ ਦੀ ਨਕਦੀ, 8 ਤੋਲੇ ਸੋਨਾ, ਚਾਂਦੀ ਦੀਆਂ ਝਾਂਜਰਾ, ਬੱਚੇ ਦੇ ਕੜੇ ਚਾਂਦੀ ਚੋਰੀ ਕਰ ਲਈਆਂ। ਇਸੇ ਤਰ੍ਹਾਂ ਸੈਕਟਰ 39 ਨੇੜੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਮੋਤੀ ਨਗਰ ਵਾਸੀ ਨਿਖਿਲ ਚਾਵਲਾ ਨੇ ਦੱਸਿਆ ਹੈ ਕਿ ਉਸ ਦੀ ਮਾਤਾ ਸੁਨੀਤਾ ਚਾਵਲਾ ਘਰ ਵਿੱਚ ਅਲਮਾਰੀਆਂ ਠੀਕ ਕਰਨ ਵਾਲੇ ਦੋ ਵਿਅਕਤੀਆਂ ਤੋਂ ਅਲਮਾਰੀ ਠੀਕ ਕਰਵਾ ਰਹੀ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਘਰ ਅੰਦਰ ਪਈ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ, 2 ਕੜੇ, 2 ਚੂੜੀਆਂ, ਚੈਨੀ, 2 ਟੌਪਸ, 3 ਮੁੰਦਰੀਆਂ, ਇੱਕ ਵੱਡਾ ਸੈਟ ਸੋਨਾ ਅਤੇ 5 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ।

Advertisement

Advertisement