ਸਿਰ ਵਿੱਚ ਰਾਡ ਮਾਰ ਕੇ ਨਕਦੀ ਤੇ ਸਾਮਾਨ ਖੋਹਿਆ
ਪੱਤਰ ਪ੍ਰੇਰਕ
ਮਾਨਸਾ, 21 ਅਗਸਤ
ਕੰਪਨੀ ਸੈਟਨ ਕ੍ਰੈਡਿਟ ਕੇਅਰ ਨੈਟਵਰਕ ਲਿਮਟਿਡ ਮਾਨਸਾ ਦੇ ਮੁਲਾਜ਼ਮ ਕੋਲੋਂ ਕੁੱਝ ਅਣਪਛਾਤੇ ਵਿਅਕਤੀ ਸਿਰ ਵਿੱਚ ਰਾਡ ਮਾਰਕੇ ਨਗਦੀ ਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਥਾਣਾ ਸਦਰ ਮਾਨਸਾ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਨਾਮਦੇਵ ਸਿੰਘ ਨੇ ਦੱਸਿਆ ਕਿ ਪੀੜਤ ਬੀਜਾ ਸਿੰਘ ਵਾਸੀ ਨੱਤ ਥਾਣਾ ਤਲਵੰਡੀ ਸਾਬੋ (ਬਠਿੰਡਾ) ਅਨੁਸਾਰ ਉਹ ਕੰਪਨੀ ਸੈਟਨ ਕ੍ਰੈਡਿਟ ਕੇਅਰ ਨੈੱਟਵਰਕ ਲਿਮਟਿਡ ਮਾਨਸਾ ਵਿੱਚ ਕੰਮ ਕਰਦਾ ਹੈ ਅਤੇ ਕਿਸ਼ਤਾਂ ਇਕੱਠੀਆਂ ਕਰਦਾ ਹੈ। ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਜਦੋਂ ਮੁਦੱਈ ਕਿਸ਼ਤਾਂ ਇਕੱਠੀਆਂ ਕਰਕੇ 7.20 ਵਜੇ ਸ਼ਾਮ ਦਾ ਹੋਵੇਗਾ ਕਿ ਉਹ ਪਿੰਡ ਉੱਡਤ ਭਗਤ ਰਾਮ ਤੋਂ ਪਿੰਡ ਦੂਲੋਵਾਲ ਨੂੰ ਜਾ ਰਿਹਾ ਸੀ। ਜਦੋਂ ਉਹ ਪੋਲਟਰੀ ਫਾਰਮ ਤੋਂ ਥੋੜ੍ਹਾ ਅੱਗੇ ਪੁੱਜਿਆ ਤਾਂ ਉਸ ਪਿੱਛੇ ਮੋਟਰਸਾਈਕਲ, ਜਿਸ ’ਤੇ 3 ਵਿਅਕਤੀ ਸਵਾਰ ਸਨ। ਮੋਟਰਸਾਈਕਲ ’ਤੇ ਸਵਾਰ ਪਿੱਛੇ ਬੈਠੇ ਵਿਅਕਤੀਆਂ ਨੇ ਉਸ ਦੇ ਸਿਰ ’ਤੇ ਰਾਡ ਮਾਰੀ, ਜਿਸ ਨਾਲ ਉਹ ਸੜਕ ’ਤੇ ਡਿੱਗ ਪਿਆ।
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਨੇ ਮੂੰਹ ਬੰਨ੍ਹੇ ਹੋਏ ਸਨ, ਨੇ ਕਿਸ਼ਤਾਂ ਦੇ ਕਰੀਬ 44200/- ਰੁਪਏ, ਇੱਕ ਮੋਬਾਈਲ ਚਾਰਜਰ, ਹਿਸਾਬ ਵਾਲੀ ਕਾਪੀ ਅਤੇ ਕੰਪਨੀ ਵੱਲੋਂ ਦਿੱਤਾ ਟੈਬ, ਆਈਡੀ ਕਾਰਡ ਸੀ ਅਤੇ ਉਸਦੀ ਜੇਬ ਵਿੱਚੋਂ ਓਪੀਪੀਓ ਮੋਬਾਈਲ ਟੱਚ ਸਕਰੀਨ ਖੋਹ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਦੀ ਕੁੱਲ੍ਹ ਮਲੀਤੀ 48 ਹਜ਼ਾਰ ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਮੁਦੱਈ ਦੇ ਬਿਆਨਾਂ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।