ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਹਿਰੀਲੀ ਚੀਜ਼ ਪਿਆਉਣ ਦੇ ਦੋਸ਼ ਹੇਠ ਕੇਸ

07:46 AM Nov 13, 2024 IST

ਪੱਤਰ ਪ੍ਰੇਰਕ
ਮੋਰਿੰਡਾ, 12 ਨਵੰਬਰ
ਸਥਾਨਕ ਪੁਲੀਸ ਨੇ ਗਲੋਬਲ ਐਨਕਲੇਵ ਦੇ ਰਹਿਣ ਵਾਲੇ ਦੋ ਜਣਿਆਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਕੋਲਡ ਡਰਿੰਕ ’ਚ ਜ਼ਹਿਰੀਲੀ ਵਸਤੂ ਪਿਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਰਾਹੁਲ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ ਸੀ ਕਿ ਗਲੋਬਲ ਐਨਕਲੇਵ ਮੋਰਿੰਡਾ ਵਿੱਚ ਰਹਿਣ ਵਾਲੇ ਪਤੀ ਪਤਨੀ ਰਿੰਕੂ ਤੇ ਸੋਨੀਆ ਡਾਡਾ ਨੇ ਇੱਥੇ ਕੰਪਨੀ ਬਣਾਈ ਹੋਈ ਹੈ ਜਿਸ ਵਿੱਚ ਸ਼ਿਕਾਇਤਕਰਤਾ ਨੇ ਪੈਸੇ ਲਾਏ ਹੋਏ ਸਨ। ਉਹ ਆਪਣੇ ਦੋਸਤ ਵਿਕਾਸ ਚੌਹਾਨ ਨਾਲ ਰਿੰਕੂ ਦੇ ਘਰ ਪਹੁੰਚਿਆ। ਸੋਨੀਆ ਡਾਡਾ ਨੇ ਉਨ੍ਹਾਂ ਨੂੰ ਖਾਣ ਲਈ ਬਰਫੀ ਤੇ ਪੀਣ ਲਈ ਕੋਲਡ ਡਰਿੰਕ ਦਿੱਤੇ। ਇਹ ਖਾਣ-ਪੀਣ ਉਪਰੰਤ ਉਸ ਨੂੰ ਤੇ ਉਸ ਦੇ ਸਾਥੀ ਨੂੰ ਉਲਟੀਆਂ ਲੱਗ ਗਈਆਂ। ਇਸ ਦੌਰਾਨ ਉਨ੍ਹਾਂ 112 ਨੰਬਰ ’ਤੇ ਪੁਲੀਸ ਨੂੰ ਸੂਚਿਤ ਕੀਤਾ। ਏਐਸਆਈ ਨੇ ਦੱਸਿਆ ਕਿ ਸੋਨੀਆ ਤੇ ਰਿੰਕੂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement