ਬਿਜਲੀ ਬੋਰਡ ਦਾ ਨੁਕਸਾਨ ਕਰਨ ਦੇ ਦੋਸ਼ ਹੇਠ ਕੇਸ
09:45 AM Sep 26, 2023 IST
ਫਗਵਾੜਾ: ਐਕਸਾਈਜ ਠੇਕੇਦਾਰ ਦੇ ਡਰਾਈਵਰ ਵੱਲੋਂ ਗੱਡੀ ਮਾਰ ਕੇ ਬਿਜਲੀ ਬੋਰਡ ਦੇ ਟਰਾਸਫ਼ਾਰਮਰ, ਪੋਲ ਤੇ ਤਾਰਾਂ ਦਾ ਨੁਕਸਾਨ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਤਨਾਮਪੁਰਾ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਹਾਇਕ ਕਾਰਜਕਾਰੀ ਇੰਜਨੀਅਰ ਹਦੀਆਬਾਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 16 ਸਤੰਬਰ ਦੀ ਰਾਤ ਨੂੰ ਲਾਅ ਗੇਟ ਮਹੇੜੂ ਵਿੱਚ ਐਕਸਾਈਜ ਕੰਟਰੈਕਟਰ ਦੇ ਡਰਾਈਵਰ ਨੇ ਗੱਡੀ ਦੀ ਫ਼ੇਟ ਮਾਰ ਕੇ 100 ਕੇ.ਵੀ.ਏ ਟਰਾਂਸਫ਼ਾਮਰ ਪੋਲ ਤੇ ਤਾਰਾ ਦਾ ਨੁਕਸਾਨ ਕਰ ਦਿੱਤਾ। -ਪੱਤਰ ਪ੍ਰੇਰਕ
Advertisement
Advertisement