ਅਣ-ਅਧਿਕਾਰਤ ਕਲੋਨੀਆਂ ਕੱਟਣ ਦੇ ਦੋਸ਼ ਹੇਠ ਕੇਸ
11:14 AM Apr 03, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਪਰੈਲ
ਇੱਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਗਲਾਡਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਣ-ਅਧਿਕਾਰਤ ਕਲੋਨੀਆਂ ਕੱਟਣ ਦੇ ਦੋਸ਼ ਹੇਠ ਚਾਰ ਕੇਸ ਦਰਜ ਕੀਤੇ ਹਨ। ਥਾਣਾ ਸਦਰ ਦੀ ਪੁਲੀਸ ਨੇ ਸੰਗੋਵਾਲ ਵਿੱਚ 1 ਏਕੜ ਜ਼ਮੀਨ ਵਿੱਚ ਸਰਕਾਰ ਪਾਸੋਂ ਬਿਨਾਂ ਪ੍ਰਵਾਨਗੀ ਲਏ ਕਲੋਨੀ ਕੱਟ ਕੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲੀਸ ਨੇ ਪਿੰਡ ਫੁੱਲਾਂਵਾਲ ਦੀ ਕਰੀਬ 1 ਏਕੜ ਜ਼ਮੀਨ ਵਿੱਚ ਵੀ ਸਰਕਾਰ ਪਾਸੋਂ ਬਿਨਾਂ ਪ੍ਰਵਾਨਗੀ ਲਏ ਪਲਾਟ ਕੱਟ ਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪਿੰਡ ਮਹਿਮੂਦਪੁਰ ਵਿੱਚ ਵੀ ਅਣਪਛਾਤੇ ਕਲੋਨਾਈਜ਼ਰਾਂ ਨੇ ਕਰੀਬ 0.75 ਏਕੜ ਜ਼ਮੀਨ ਵਿੱਚ ਅਣ-ਅਧਿਕਾਰਤ ਕਲੋਨੀ ਕੱਟੀ ਹੈ। ਥਾਣਾ ਮੇਹਰਬਾਨ ਦੀ ਪੁਲੀਸ ਵੱਲੋਂ ਪਿੰਡ ਮੇਹਰਬਾਨ ਵਿੱਚ ਕਲੋਨੀ ਕੱਟਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ।
Advertisement
Advertisement
Advertisement