ਦਸ ਲੱਖ ਰੁਪਏ ਫਿਰੌਤੀ ਮੰਗਣ ’ਤੇ ਕੇਸ ਦਰਜ
07:03 AM Aug 19, 2020 IST
ਪੱਤਰ ਪ੍ਰੇਰਕ
ਡੱਬਵਾਲੀ, 18 ਅਗਸਤ
Advertisement
ਇੱਥੋਂ ਦੇ ਵਿਅਕਤੀ ਤੋਂ ਵਟਸਐਪ ਕਾਲ ਰਾਹੀਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵਾਰਡ ਨੰਬਰ-11 ਦੇ ਵਾਸੀ ਸੌਰਭ ਪੁੱਤਰ ਸ਼ਾਮ ਲਾਲ ਨੇ ਦੋਸ਼ ਲਗਾਇਆ ਕਿ 6 ਅਗਸਤ ਨੂੰ ਉਸ ਨੂੰ ਅਣਪਛਾਤੇ ਵਿਅਕਤੀ ਨੇ 90534-21635 ਤੋਂ ਵਟਸਐਪ ਕਾਲ ਕੀਤੀ। ਫੋਨ ਕਰਨ ਵਾਲੇ ਨੇ ਉਸ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ। ਉਸ ਦੀ ਗੱਲ ਨਾ ਮੰਨਣ ’ਤੇ ਜਾਨ ਤੋਂ ਮਾਰਨ ਦਾ ਡਰਾਵਾ ਵੀ ਦਿੱਤਾ ਗਿਆ। ਸੌਰਭ ਮੁਤਾਬਕ ਵੱਖ-ਵੱਖ ਨੰਬਰਾਂ ਤੋਂ ਉਸ ਦੇ ਨੰਬਰ ’ਤੇ ਵਟਸਐਪ ਕਾਲਾਂ ਕੀਤੀਆਂ ਜਾ ਰਹੀਆਂ ਹਨ ਤੇ ਦਸ ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਸਿਟੀ ਪੁਲੀਸ ਨੇ ਸੌਰਭ ਦੀ ਸ਼ਿਕਾਇਤ ’ਤੇ ਧਾਰਾ 387/506 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
Advertisement
Advertisement