For the best experience, open
https://m.punjabitribuneonline.com
on your mobile browser.
Advertisement

ਐੱਨਆਰਆਈ ਸਣੇ ਚਾਰ ਖ਼ਿਲਾਫ਼ ਕੇਸ ਦਰਜ

08:06 AM May 29, 2024 IST
ਐੱਨਆਰਆਈ ਸਣੇ ਚਾਰ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਰਤੀਆ, 28 ਮਈ
ਫਰਜ਼ੀ ਮੁਖਤਿਆਰਨਾਮਾ ਬਣਾ ਕੇ ਕਰੋੜਾਂ ਰੁਪਏ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਏ ਜਾਣ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਐੱਨਆਰਆਈ ਅਵਤਾਰ ਸਿੰਘ ਵਾਸੀ ਹਮਜਾਪੁਰ ਦੀ ਸ਼ਿਕਾਇਤ ’ਤੇ ਉਸ ਦੇ ਐੱਨਆਰਆਈ ਭਰਾ ਦਰਸ਼ਨ ਸਿੰਘ ਤੋਂ ਇਲਾਵਾ ਮੁਖਤਿਆਰ ਸਿੰਘ, ਦਰਸ਼ਨ ਸਿੰਘ
ਅਤੇ ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਕਪਤਾਨ ਦੇ ਆਦੇਸ਼ ’ਤੇ ਦਰਜ ਹੋਏ ਕੇਸ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਨੇ ਉਸ ਅਤੇ ਭਜਨ ਸਿੰਘ ਦੀ ਗ਼ਰਹਾਜ਼ਰੀ ਵਿੱਚ 28 ਦਸੰਬਰ 1972 ਨੂੰ ਫਰਜ਼ੀ ਮੁਖਤਿਆਰਨਾਮਾ ਆਪਣੇ ਹੱਕ ਵਿਚ ਬਣਵਾ ਲਿਆ, ਜਦੋਂ ਕਿ ਭਜਨ ਸਿੰਘ ਵਾਸੀ ਹਮਜਾਪੁਰ ਦਾ ਪਾਸਪੋਰਟ 25 ਅਗਸਤ, 1972 ਨੂੰ ਜਾਰੀ ਹੋਇਆ ਸੀ। ਮਗਰੋਂ ਉਹ 10 ਅਕਤੂਬਰ 1972 ਨੂੰ ਕੈਨੇਡਾ ਚਲੇ ਗਿਆ।
ਉਨ੍ਹਾਂ ਦੱਸਿਆ ਕਿ ਮਗਰੋਂ ਉਹ 18 ਫਰਵਰੀ 1976 ਨੂੂੰ ਭਾਰਤ ਆਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਨੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਹੀ ਹੋਰ ਫਰਜ਼ੀ ਵਿਅਕਤੀਆਂ ਨੂੰ ਖੜ੍ਹਾ ਕਰਕੇ ਮੁਖਤਿਆਰਨਾਮਾ ਆਪਣੇ ਹੱਕ ਵਿੱਚ ਕਰਵਾ ਲਿਆ। ਉਨ੍ਹਾਂ ਦੱਸਿਆ ਕਿ 3 ਅਪਰੈਲ 1988 ਨੂੰ ਇਨ੍ਹਾਂ ਵਿਅਕਤੀਆਂ ਨੇ ਪਿੰਡ ਲਾਂਬਾ ਵਾਲੀ ਕਰੀਬ ਤਿੰਨ ਕਰੋੜ ਦੀ 83 ਕਨਾਲ 4 ਮਰਲੇ ਜ਼ਮੀਨ ਮੁਖਤਿਆਰ ਸਿੰਘ ਅਤੇ ਦਰਸ਼ਨ ਸਿੰਘ ਧੋਖਾਧੜੀ ਨਾਲ ਹੜੱਪ ਲਈ। ਉਨ੍ਹਾਂ ਪੁਲੀਸ ਕਪਤਾਨ ਨੂੰ ਅਪੀਲ ਕੀਤੀ ਕਿ ਸਬੰਧਤ ਮਿਲੀਭੁਗਤ ਕਰਕੇ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲੀਸ ਧੋਖਾਧੜੀ ਤੋਂ ਇਲਾਵਾ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×