For the best experience, open
https://m.punjabitribuneonline.com
on your mobile browser.
Advertisement

ਹਨੀਟ੍ਰੈਪ ਗਰੋਹ ਦੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

07:06 AM Sep 15, 2023 IST
ਹਨੀਟ੍ਰੈਪ ਗਰੋਹ ਦੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Advertisement

ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 14 ਸਤੰਬਰ
ਥਾਣਾ ਸਿਟੀ ਦੀ ਪੁਲੀਸ ਨੇ ਭੋਲੇ-ਭਾਲੇ ਲੋਕਾਂ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਮੋਟੀ ਰਕਮ ਵਸੂਲਣ ਦੇ ਦੋਸ਼ ਹੇਠ ਇੱਕ ਗਰੋਹ ਦੇ ਮੁਖੀ ਨੂੰ ਕਾਬੂ ਕੀਤਾ ਹੈ। ਪੁਲੀਸ ਉਪ ਕਪਤਾਨ ਅਛਰੂ ਰਾਮ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਥਾਨਕ ਵਾਸੀ ਭਗਵਾਨ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਪ੍ਰਵੀਨ ਰਾਣੀ ਨਾਮੀਂ ਇੱਕ ਔਰਤ ਨੇ ਉਸਨੂੰ ਫੋਨ ਕਰ ਕੇ ਆਪਣੇ ਲੜਕੇ ਨੂੰ ਟਰੱਕ ਤੇ ਡਰਾਈਵਰ ਰੱਖਣ ਲਈ ਕਿਹਾ ਜਿਸ ’ਤੇ ਉਸਨੇ ਉਕਤ ਔਰਤ ਨੂੰ ਉਸਦੇ ਲੜਕੇ ਨੂੰ ਕੰਮ ਉਤੇ ਭੇਜਣ ਤੋਂ ਪਹਿਲਾਂ ਗੱਲਬਾਤ ਕਰਨ ਲਈ ਆਪਣੇ ਕੋਲ ਭੇਜਣ ਲਈ ਕਿਹਾ। ਭਗਵਾਨ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਰਾਤ ਕਰੀਬ 9 ਵਜੇ ਉਹ ਆਪਣੇ ਫਾਰਮ ਹਾਊਸ ’ਤੇ ਮੌਜੂਦ ਸੀ ਤਾਂ ਪ੍ਰਵੀਨ ਰਾਣੀ ਨੇ ਉਸਨੂੰ ਫੋਨ ਕਰਕੇ ਕਿਹਾ ਕਿ ਉਹ ਉਸਦੇ ਘਰ ਕੋਲੋਂ ਲੰਘ ਰਹੀ ਹੈ ਅਤੇ ਉਸਦਾ ਲੜਕਾ ਵੀ ਨਾਲ ਹੈ ਅਤੇ ਉਹ ਉਸਨੂੰ ਮਿਲ ਕੇ ਆਪਣੇ ਲੜਕੇ ਨੂੰ ਕੰਮ ’ਤੇ ਰੱਖਣ ਸਬੰਧੀ ਗੱਲਬਾਤ ਕਰਨਾ ਚਾਹੁੰਦੀ ਹੈ। ਭਗਵਾਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਪ੍ਰਵੀਨ ਰਾਣੀ ਅਤੇ ਉਸਦੇ ਲੜਕੇ ਨਾਲ ਕੰਮ ਸਬੰਧੀ ਗੱਲਬਾਤ ਕਰ ਰਿਹਾ ਸੀ ਤਾਂ ਇੰਨੇ ਵਿੱਚ ਦੋ ਔਰਤਾਂ ਅਤੇ ਕਰੀਬ 8/9 ਅਣਪਛਾਤੇ ਵਿਅਕਤੀ ਉਸਦੇ ਘਰ ਧੱਕੇ ਨਾਲ ਵੜ ਆਏ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸਨੂੰ ਕਮਰੇ ਵਿੱਚ ਬੰਦ ਕਰ ਕੇ ਧੱਕੇ ਨਾਲ ਉਸਦੇ ਕੱਪੜੇ ਉਤਾਰ ਦਿੱਤੇ ਜਿਸ ਤੋਂ ਬਾਅਦ ਪ੍ਰਵੀਨ ਰਾਣੀ ਉਸਦੇ ਉੱਪਰ ਡਿੱਗ ਪਈ ਅਤੇ ਇੰਨੇ ’ਚ ਹੀ ਕਥਿਤ ਦੋਸ਼ੀ ਵਿਕਰਮ ਸੋਢੀ ਨੇ ਆਪਣੇ ਮੋਬਾਇਲ ਫੋਨ ਤੋਂ ਉਸਦੀ ਅਸ਼ਲੀਲ ਵੀਡਿਓ ਬਣਾਉਣੀ ਸ਼ੁਰੂ ਕਰ ਦਿੱਤੀ। ਪੀੜਤ ਭਗਵਾਨ ਸਿੰਘ ਨੇ ਪੁਲੀਸ ਬਿਆਨਾਂ ’ਚ ਦੱਸਿਆ ਕਿ ਵਿਕਰਮ ਸੋਢੀ ਨੇ ਉਸ ਪਾਸੋਂ 3 ਲੱਖ ਰੁਪਏ ਦੀ ਮੰਗ ਕੀਤੀ ਅਤੇ ਮੰਗੀ ਗਈ ਰਕਮ ਨਾ ਦੇਣ ਤੇ ਵੀਡਿਉ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਪੁਲੀਸ ਉਪ ਕਪਤਾਨ ਅਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪੀੜਿ੍ਹਤ ਭਗਵਾਨ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਵਿਕਰਮ ਸੋਢੀ, ਪਰਵੀਨ ਰਾਣੀ ਉਰਫ ਰਿਤੂ ਪਤਨੀ ਹਰਮੇਸ਼ ਕੁਮਾਰ, ਸੋਨੀਆ ਪਤਨੀ ਹਰਮੇਸ਼ ਕੁਮਾਰ ਵਾਸੀ ਫਾਜ਼ਿਲਕਾ, ਸੁਰਜੀਤ ਕੁਮਾਰ ਨਿਵਾਸੀ ਬਸਤੀ ਭਗਵਾਨਪੁਰਾ ਅਤੇ ਪੰਮਾ ਵਾਸੀ ਫਲੀਆਂਵਾਲਾ ਵਿਰੁੱਧ ਫੌਜਦਾਰੀ ਕੇਸ ਦਰਜ ਕਰ ਕੇ ਹਨੀਟ੍ਰੈਪ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਉਪ ਕਪਤਾਨ ਨੇ ਦੱਸਿਆ ਕਿ ਗਿਰੋਹ ਦੇ ਬਾਕੀ ਫਰਾਰ ਮੈਂਬਰਾਂ ਨੂੰ ਜਲਦੀ ਪੁਲਸ ਵੱਲੋਂ ਗਿਰਫਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement