For the best experience, open
https://m.punjabitribuneonline.com
on your mobile browser.
Advertisement

ਟਰੈਕਟਰ ਦੌੜਾਂ ਮਾਮਲੇ ਵਿੱਚ 11 ਖਿਲਾਫ਼ ਕੇਸ ਦਰਜ

10:21 AM Jun 17, 2024 IST
ਟਰੈਕਟਰ ਦੌੜਾਂ ਮਾਮਲੇ ਵਿੱਚ 11 ਖਿਲਾਫ਼ ਕੇਸ ਦਰਜ
ਜਾਣਕਾਰੀ ਦਿੰਦੇ ਹੋਏ ਡੀਆਈਜੀ ਹਰਮਨਵੀਰ ਸਿੰਘ ਗਿੱਲ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 16 ਜੂਨ
ਪਿੰਡ ਡੁਮੇਲੀ ਵਿੱਚ ਬੀਤੇ ਦਿਨ ਗੈਰ ਕਾਨੂੰਨੀ ਢੰਗ ਨਾਲ ਕੁੱਝ ਪ੍ਰਬੰਧਕਾਂ ਵਲੋਂ ਕਰਵਾਈਆਂ ਜਾ ਰਹੀਆ ਟਰੈਕਟਰ ਦੌੜਾਂ ਦੌਰਾਨ ਇੱਕ ਟਰੈਕਟਰ ਦਾ ਹਿੱਸਾ ਟੁੱਟਣ ਕਾਰਨ ਬੇਕਾਬੂ ਹੋਣ ਤੋਂ ਬਾਅਦ ਵਾਪਰੇ ਹਾਦਸੇ ’ਚ ਤਿੰਨ ਮੈਂਬਰ ਜ਼ਖ਼ਮੀ ਹੋ ਗਏ ਸਨ, ਜਿਸ ਸਬੰਧ ’ਚ ਪੁਲੀਸ ਨੇ 11 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਤਿੰਨ ਟਰੈਕਟਰ ਵੀ ਬਰਾਮਦ ਕਰ ਲਏ ਹਨ।

Advertisement

ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਲੰਧਰ ਰੇਂਜ ਦੇ ਡੀਆਈਜੀ ਹਰਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨੁੱਖੀ ਸਰੀਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖੇਡਾਂ ’ਤੇ ਰੋਕ ਲਗਾਈ ਹੋਈ ਹੈ, ਜਿਸ ਦੇ ਬਾਵਜੂਦ ਪ੍ਰਬੰਧਕਾਂ ਨੇ ਆਪਣੀ ਮਨਮਰਜ਼ੀ ਕੀਤੀ ਤੇ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਉਲੰਘਣਾਂ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਪੁਲੀਸ ਨੂੰ ਹਦਾਇਤ ਕੀਤੀ ਕਿ ਅੱਗੇ ਤੋਂ ਵੀ ਅਜਿਹੀਆਂ ਖੇਡਾਂ ’ਤੇ ਸਖ਼ਤ ਨਜ਼ਰ ਰੱਖੀ ਜਾਵੇ ਤੇ ਜੋ ਵੀ ਪ੍ਰਬੰਧਕ ਆਪਣੀ ਮਨਮਰਜ਼ੀ ਕਰਦਾ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਇਸ ਸਬੰਧੀ ਸੁਖਵਿੰਦਰ ਸਿੰਘ, ਤੀਰਥ ਸਿੰਘ, ਦੀਪਾ, ਸ਼ਾਮਾਗੜ੍ਹੀਆਂ ਪੰਚ, ਤਨਵੀਰ ਸਿੰਘ, ਮੀਕਾ, ਬਚਿੱਤਰ ਸਿੰਘ ਵਾਸੀਆਨ ਡੁਮੇਲੀ, ਰੂਪਾ ਵਾਸੀ ਜੰਡ ਸਰਾਵਾ, ਬੂਟਾ ਰਿਹਾਣਾ ਜੱਟਾਂ, ਬਿੱਟਾ ਮੁਸਾਪੂਰ, ਸੁਖਦੇਵ ਸਿੰਘ ਵਾਸੀ ਜੇਠਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜ਼ਖਮੀ ਵਿਅਕਤੀਆਂ ਦੀ ਪਛਾਣ ਗਗਨਜੀਤ ਸਿੰਘ (9) ਪੁੱਤਰ ਮਨਜੀਤ ਸਿੰਘ ਵਾਸੀ ਡੁਮੇਲੀ, ਅਮਿਤ ਪੁੱਤਰ ਮਹਾਂਵੀਰ ਵਾਸੀ ਰਿਹਾਣਾ ਜੱਟਾਂ, ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੁੰਨਾ ਨਵਾਂਸ਼ਹਿਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ’ਚ ਜੋ ਵੀ ਸਾਹਮਣੇ ਆਉਣਗੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ।

Advertisement
Tags :
Author Image

Advertisement
Advertisement
×