For the best experience, open
https://m.punjabitribuneonline.com
on your mobile browser.
Advertisement

ਮਹਿਲਾ ਦੀ ਮੌਤ ਦਾ ਮਾਮਲਾ: ਡਾਕਟਰ ਤੇ ਸਟਾਫ਼ ਖਿਲਾਫ਼ ਕੇਸ ਦਰਜ

07:43 AM Jun 06, 2024 IST
ਮਹਿਲਾ ਦੀ ਮੌਤ ਦਾ ਮਾਮਲਾ  ਡਾਕਟਰ ਤੇ ਸਟਾਫ਼ ਖਿਲਾਫ਼ ਕੇਸ ਦਰਜ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੂਨ
ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਇੱਕ ਮਹਿਲਾ ਦੀ ਹੋਈ ਮੌਤ ਦੇ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲੀਸ ਨੇ ਹਸਪਤਾਲ ਦੇ ਇੱਕ ਡਾਕਟਰ ਅਤੇ ਹੋਰ ਸਟਾਫ਼ ਖਿਲਾਫ਼ ਧਾਰਾ 304ਏ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਮ੍ਰਿਤਕ ਮਹਿਲਾ ਜਸਵੀਰ ਕੌਰ ਦੇ ਪਤੀ ਕੁਲਵੰਤ ਸਿੰਘ ਵਾਸੀ ਪਿੰਡ ਡਸਕਾ ਥਾਣਾ ਲਹਿਰਾ ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਜਸਬੀਰ ਕੌਰ ਨੂੰ ਬਿਮਾਰ ਹੋਣ ਕਾਰਨ 21 ਮਈ ਨੂੰ ਇਸ ਨਿੱਜੀ ਹਸਪਤਾਲ ਲਿਆਇਆ ਸੀ। ਇੱਥੇ ਡਾ. ਰੋਹਿਤ ਗਰਗ ਨੇ 22 ਮਈ ਨੂੰ ਜਸਵੀਰ ਕੌਰ ਦਾ ਅਪਰੇਸ਼ਨ ਕੀਤਾ ਪਰ ਦਰਦ ਦੀ ਤਕਲੀਫ ਨਹੀਂ ਰੁਕੀ। 23 ਮਈ ਸ਼ਾਮ ਲਗਪਗ ਸੱਤ ਵਜੇ ਇੰਡੋਸਕੋਪੀ ਲਈ ਉਸ ਨੂੰ ਮੁੜ ਅਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ। ਰਾਤੀਂ 11 ਵਜੇ ਡਾ. ਰੋਹਿਤ ਗਰਗ ਨੇ ਦੱਸਿਆ ਕਿ ਕੱਲ੍ਹ ਅਪਰੇਸ਼ਨ ਸਹੀ ਨਹੀਂ ਸੀ ਹੋਇਆ, ਜੋ ਦੁਬਾਰਾ ਕਰਨਾ ਪਿਆ ਹੈ। ਬਾਅਦ ’ਚ ਉਸ ਨੂੰ ਦੱਸਿਆ ਗਿਆ ਕਿ ਜਸਬੀਰ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇੱਕ ਹੋਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਜਦੋਂ ਉਹ ਦੂਜੇ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਕੁਲਵੰਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦਾ ਸਹੀ ਢੰਗ ਨਾਲ ਇਲਾਜ ਨਾ ਹੋਣ ਕਾਰਨ ਮੌਤ ਹੋਈ ਹੈ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਡਾ. ਰੋਹਿਤ ਗਰਗ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਹਸਪਤਾਲ ਦੇ ਇੱਕ ਸਟਾਫ਼ ਮੈਂਬਰ ਨੇ ਡਾਕਟਰ ’ਤੇ ਇਲਾਜ ਦੌਰਾਨ ਅਣਗਹਿਲੀ ਵਰਤਣ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।

Advertisement

Advertisement
Author Image

sukhwinder singh

View all posts

Advertisement
Advertisement
×