For the best experience, open
https://m.punjabitribuneonline.com
on your mobile browser.
Advertisement

ਜੇਈਜ਼ ਦੀ ਬਦਲੀ ਦਾ ਮਾਮਲਾ: ਮੀਟਿੰਗ ਬੇਸਿੱਟਾ ਰਹਿਣ ’ਤੇ ਸੰਘਰਸ਼ ਦਾ ਐਲਾਨ

09:14 AM Mar 03, 2024 IST
ਜੇਈਜ਼ ਦੀ ਬਦਲੀ ਦਾ ਮਾਮਲਾ  ਮੀਟਿੰਗ ਬੇਸਿੱਟਾ ਰਹਿਣ ’ਤੇ ਸੰਘਰਸ਼ ਦਾ ਐਲਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 2 ਮਾਰਚ
ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਆਗੂ ਨਛੱਤਰ ਸਿੰਘ ਜੇਈ ਅਤੇ ਕਿਰਪਾਲ ਸਿੰਘ ਜੇਈ ਦੀ ਕੀਤੀ ਬਦਲੀ ਰੱਦ ਕਰਵਾਉਣ ਲਈ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਯੂਨੀਅਨ ਨਾਲ ਰੱਖੀ ਮੀਟਿੰਗ ਬੇਸਿੱਟਾ ਰਹਿਣ ਬਾਅਦ ਯੂਨੀਅਨ ਨੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਟੀਐੱਸਯੂ ਦੇ ਸਰਕਲ ਸਕੱਤਰ ਅੰਗਰੇਜ਼ ਸਿੰਘ ਬਠਿੰਡਾ ਨੇ ਦੱਸਿਆ ਕਿ ਮਸਲੇ ਦੇ ਹੱਲ ਲਈ ਚਾਹੇ ਆਗੂਆਂ ਨਾਲ ਗੱਲਬਾਤ ਕਰਨ ਵਾਸਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੀਟਿੰਗ ਬੁਲਾਈ ਸੀ ਪਰ ਮੀਟਿੰਗ ਵਿੱਚ ਵਿਧਾਇਕਾ ਦੇ ਖੁਦ ਹਾਜ਼ਰ ਹੋਣ ਦੀ ਬਜਾਏ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ ਅਤੇ ਨਿੱਜੀ ਸਹਾਇਕ ਕੇਵਲ ਸਿੰਘ ਸ਼ਾਮਲ ਹੋਏ। ਇਸ ਮੌਕੇ ਪਾਵਰਕੌਮ ਦੇ ਐਕਸੀਅਨ ਮੌੜ, ਐੱਸਡੀਓ ਤਲਵੰਡੀ ਸਾਬੋ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਚਾਹੇ ਮੀਟਿੰਗ ਦੌਰਾਨ ਮਸਲਾ ਹੱਲ ਹੋ ਗਿਆ ਸੀ ਪਰ ਇੱਕ ਵਿਅਕਤੀ ਵੱਲੋਂ ਅਖ਼ੀਰ ਵਿੱਚ ਮਾਹੌਲ ਤਲਖ਼ੀ ਵਾਲਾ ਬਣਾਉਣ ਕਰਕੇ ਮਸਲਾ ਜਿਉਂ ਦਾ ਤਿਉਂ ਰਹਿ ਗਿਆ। ਮੁਲਾਜ਼ਮ ਆਗੂ ਨੇ ਦੱਸਿਆ ਕਿ ਟੀਐੱਸਯੂ ਨੇ ਫੈਸਲਾ ਕੀਤਾ ਹੈ ਕਿ 11 ਮਾਰਚ ਨੂੰ ਐੱਸਸੀ ਦਫਤਰ ਬਠਿੰਡਾ ਅੱਗੇ ਪਹਿਲਾਂ ਧਰਨਾ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਭਾਈ ਘਨੱਈਆ ਚੌਕ ’ਚ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦਾ ਪੁਤਲਾ ਸਾੜਿਆ ਜਾਵੇਗਾ।

Advertisement

Advertisement
Author Image

Advertisement
Advertisement
×